ਵਿਸ਼ਾਖਾਪਟਨਮ : ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਹੈਦਰਾਬਾਦ ਟੈਸਟ 'ਚ ਇੰਗਲੈਂਡ ਹੱਥੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਕੱਲ੍ਹ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ 'ਚ ਜਵਾਬੀ ਹਮਲਾ ਕਰਨ ਲਈ ਤਿਆਰ ਹੈ। ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਦੇ ਸਪਿਨਰਾਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ ਅਤੇ ਇਸ ਦੇ ਲਈ ਪਿਛਲੇ ਕੁਝ ਦਿਨਾਂ 'ਚ ਭਾਰਤੀ ਬੱਲੇਬਾਜ਼ਾਂ ਨੇ ਰਵਾਇਤੀ ਸ਼ਾਟਾਂ ਦੇ ਨਾਲ-ਨਾਲ ਸਵੀਪ ਸ਼ਾਟ ਅਤੇ ਰਿਵਰਸ ਸਵੀਪ ਸ਼ਾਟ ਖੇਡਣ ਦਾ ਭਰਪੂਰ ਅਭਿਆਸ ਕੀਤਾ।
ਮੇਜ਼ਬਾਨ ਟੀਮ ਨੂੰ ਪਹਿਲਾਂ ਹੀ ਵਿਰਾਟ ਕੋਹਲੀ ਦੀ ਕਮੀ ਹੈ ਅਤੇ ਹੁਣ ਰਵਿੰਦਰ ਜਡੇਜਾ ਅਤੇ ਕੇ. ਐੱਲ. ਰਾਹੁਲ ਦੇ ਵੀ ਬਾਹਰ ਹੋਣ ਨਾਲ ਉਨ੍ਹਾਂ ਦੀ ਬੱਲੇਬਾਜ਼ੀ ਲਾਈਨਅੱਪ 'ਚ ਵੱਡਾ ਪਾੜਾ ਪੈ ਗਿਆ ਹੈ। ਹਾਲਾਂਕਿ, ਇਸ ਨਾਲ ਰਜਤ ਪਾਟੀਦਾਰ, ਸਰਫਰਾਜ਼ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਇੱਥੇ ਆਪਣੀ ਪਛਾਣ ਬਣਾਉਣ ਦਾ ਮੌਕਾ ਮਿਲਦਾ ਹੈ। ਅਜਿਹੇ 'ਚ ਆਪਣੇ ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝ ਰਹੀ ਭਾਰਤੀ ਟੀਮ ਨੂੰ ਇਕ ਮਿਸਾਲ ਕਾਇਮ ਕਰਨੀ ਪਵੇਗੀ।
ਇਹ ਵੀ ਪੜ੍ਹੋ : ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਫਲਾਈਟ 'ਚ ਪਾਣੀ ਸਮਝ ਕੇ ਪੀ ਲਿਆ ਤੇਜ਼ਾਬ, ICU 'ਚ ਦਾਖ਼ਲ
ਖਰਾਬ ਫਾਰਮ ਨਾਲ ਜੂਝ ਰਹੇ ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ 'ਤੇ ਵੀ ਦਬਾਅ ਹੈ। ਦੋਵਾਂ ਬੱਲੇਬਾਜ਼ਾਂ ਨੂੰ ਧੀਰਜ ਵਾਲੀ ਖੇਡ ਦਿਖਾਉਣੀ ਹੋਵੇਗੀ। ਰੋਹਿਤ ਨੂੰ ਆਪਣੀ ਪਾਰੀ ਨੂੰ ਮੈਚ ਜੇਤੂ ਪਾਰੀ ਵਿੱਚ ਬਦਲਣਾ ਹੋਵੇਗਾ। ਰੋਹਿਤ ਸ਼ਰਮਾ ਚਾਰ ਹਜ਼ਾਰ ਟੈਸਟ ਦੌੜਾਂ ਪੂਰੀਆਂ ਕਰਨ ਤੋਂ 200 ਦੌੜਾਂ ਦੂਰ ਹਨ ਅਤੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਇਤਿਹਾਸਕ ਮੀਲ ਪੱਥਰ ਆਪਣੇ ਅੰਦਾਜ਼ 'ਚ ਹਾਸਲ ਕਰੇਗਾ।
ਦੂਜੇ ਟੈਸਟ ਲਈ ਪੂਰੀ ਭਾਰਤੀ ਟੀਮ ਦੇ ਨਾਂ ਕੁੱਲ 10,702 ਟੈਸਟ ਦੌੜਾਂ ਹਨ, ਜਦਕਿ ਇਕੱਲੇ ਜੋਅ ਰੂਟ ਦੇ ਨਾਂ 11,447 ਟੈਸਟ ਦੌੜਾਂ ਹਨ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਆਲੋਚਕ ਇਸ ਭਾਰਤੀ ਬੱਲੇਬਾਜ਼ੀ ਯੂਨਿਟ 'ਤੇ ਨਜ਼ਰ ਰੱਖਣਗੇ। ਭਾਰਤ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ 'ਚ ਦੋ ਟੈਸਟ ਖੇਡ ਚੁੱਕਾ ਹੈ ਅਤੇ ਉਥੇ ਉਸ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ ਪਰ ਪਹਿਲਾ ਟੈਸਟ ਜਿੱਤ ਕੇ ਉਤਸ਼ਾਹੀ ਇੰਗਲੈਂਡ ਦੀ ਟੀਮ ਭਾਰਤ ਦੇ ਘਰੇਲੂ ਦਬਦਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤੀ ਟੀਮ ਫਿਰ ਤੋਂ ਆਪਣੇ ਪੁਰਾਣੇ ਪ੍ਰਦਰਸ਼ਨ ਨੂੰ ਦੁਹਰਾਏਗੀ ਅਤੇ ਸੀਰੀਜ਼ ਬਰਾਬਰ ਕਰੇਗੀ।
ਇਹ ਵੀ ਪੜ੍ਹੋ : ਮਯੰਕ ਨੇ ਹਸਪਤਾਲ ਤੋਂ ਤਸਵੀਰ ਕੀਤੀ ਸ਼ੇਅਰ, ਪੁਲਸ 'ਚ ਦਰਜ ਕਰਾਈ ਗਈ ਸ਼ਿਕਾਇਤ
ਸੰਭਾਵਿਤ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਰਜਤ ਪਾਟੀਦਾਰ, ਕੇ. ਐਸ. ਭਾਰਤ (ਵਿਕਟਕੀਪਰ), ਆਰ. ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਇੰਗਲੈਂਡ : ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੌਕਸ (ਵਿਕਟਕੀਪਰ), ਟੌਮ ਹਾਰਟਲੇ, ਸ਼ੋਏਬ ਬਸ਼ੀਰ, ਮਾਰਕ ਵੁੱਡ ਅਤੇ ਜੇਮਸ ਐਂਡਰਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਗਲੀਆਂ ਵਿੰਟਰ ਯੂਥ ਓਲੰਪਿਕ ਖੇਡਾਂ ਦੇ ਮੇਜ਼ਬਾਨ ਦਾ ਐਲਾਨ 2025 ਦੇ ਸ਼ੁਰੂ ਵਿੱਚ ਕੀਤਾ ਜਾਵੇਗਾ : ਬਾਕ
NEXT STORY