ਸਪੋਰਟਸ ਡੈਸਕ— ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 29ਵਾਂ ਮੈਚ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਰੋਹਿਤ ਸ਼ਰਮਾ (87) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇੰਗਲੈਂਡ ਨੂੰ 230 ਦੌੜਾਂ ਦਾ ਟੀਚਾ ਦਿੱਤਾ ਹੈ। ਸੂਰਿਆਕੁਮਾਰ ਇਕ ਦੌੜ ਨਾਲ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਜਦਕਿ ਕੇਐੱਲ ਰਾਹੁਲ ਵੀ ਸਿਰਫ਼ 39 ਦੌੜਾਂ ਹੀ ਬਣਾ ਸਕੇ। ਇਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਅੱਜ ਫਲਾਪ ਸਾਬਤ ਹੋਏ।
ਭਾਰਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (13 ਗੇਂਦਾਂ 'ਤੇ 9 ਦੌੜਾਂ) 3.6 ਓਵਰਾਂ 'ਚ ਕ੍ਰਿਸ ਵੋਕਸ ਦੇ ਹੱਥੋਂ ਬੋਲਡ ਹੋ ਗਏ। ਭਾਰਤ ਨੂੰ ਦੂਜਾ ਵੱਡਾ ਝਟਕਾ ਵਿਰਾਟ ਕੋਹਲੀ ਦੇ ਰੂਪ 'ਚ ਲੱਗਾ ਜੋ ਵਿਲੀ ਦੀ ਗੇਂਦ 'ਤੇ ਖਰਾਬ ਸ਼ਾਟ ਕਾਰਨ 6.5 ਓਵਰਾਂ 'ਚ ਸਟੋਕਸ ਹੱਥੋਂ ਕੈਚ ਆਊਟ ਹੋ ਗਏ। ਅਈਅਰ ਵੀ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ ਅਤੇ ਵੋਕਸ ਦੇ 12ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਮਾਰਕ ਵੁੱਡ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਚਲਾ ਗਿਆ। ਕੇਐੱਲ ਰਾਹੁਲ 30.2 ਓਵਰਾਂ 'ਚ ਵਿਲੀ ਦੀ ਗੇਂਦ 'ਤੇ ਬੇਅਰਸਟੋ ਦੇ ਹੱਥੋਂ ਕੈਚ ਆਊਟ ਹੋ ਗਏ।
ਰੋਹਿਤ ਸ਼ਰਮਾ 37ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਲਿਵਿੰਗਸਟੋਨ ਦੇ ਸ਼ਾਨਦਾਰ ਕੈਚ ਦਾ ਸ਼ਿਕਾਰ ਬਣੇ, ਜਿਸ ਦੌਰਾਨ ਆਦਿਲ ਰਾਸ਼ਿਦ ਗੇਂਦਬਾਜ਼ੀ ਕਰ ਰਹੇ ਸਨ। ਰੋਹਿਤ ਨੇ 101 ਗੇਂਦਾਂ 'ਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ 'ਚ 10 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਜਦੋਂ ਟੀਮ ਨੂੰ ਜਡੇਜਾ ਦੀ ਲੋੜ ਸੀ ਤਾਂ ਉਹ ਸਿਰਫ 8 ਦੌੜਾਂ ਬਣਾ ਕੇ ਰਾਸ਼ਿਦ ਦੇ 41ਵੇਂ ਓਵਰ ਦੀ ਤੀਜੀ ਗੇਂਦ 'ਤੇ ਐੱਲ.ਬੀ.ਡਬਲਿਊ. ਸ਼ਮੀ ਸਿਰਫ਼ ਇੱਕ ਦੌੜ ਹੀ ਬਣਾ ਸਕਿਆ ਅਤੇ 41.2 ਓਵਰਾਂ ਵਿੱਚ ਮਾਰਕ ਵੁੱਡ ਦੀ ਗੇਂਦ ਉੱਤੇ ਬਟਲਰ ਹੱਥੋਂ ਕੈਚ ਆਊਟ ਹੋ ਗਿਆ। ਸੂਰਿਆਕੁਮਾਰ ਯਾਦਵ ਵਿਲੀ ਦੇ 47ਵੇਂ ਓਵਰ ਦੀ ਦੂਜੀ ਗੇਂਦ 'ਤੇ ਵੋਕਸ ਹੱਥੋਂ ਕੈਚ ਆਊਟ ਹੋ ਗਏ, ਉਹ ਸਿਰਫ਼ ਇਕ ਦੌੜ ਤੋਂ ਖੁੰਝ ਗਏ। ਸੂਰਿਆਕੁਮਾਰ ਨੇ 47 ਗੇਂਦਾਂ 'ਚ 4 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 49 ਦੌੜਾਂ ਬਣਾਈਆਂ।
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ - 8
ਭਾਰਤ - 3
ਇੰਗਲੈਂਡ - 4
ਟਾਈ - ਇੱਕ
ਪਿੱਚ ਰਿਪੋਰਟ
ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ਦੀ ਪਿੱਚ ਆਮ ਤੌਰ 'ਤੇ ਸਪਿਨ ਗੇਂਦਬਾਜ਼ਾਂ ਨੂੰ ਕਾਫ਼ੀ ਸਹਾਇਤਾ ਪ੍ਰਦਾਨ ਕਰਦੀ ਹੈ। ਹਾਲਾਂਕਿ ਇਸ ਮੈਦਾਨ 'ਤੇ ਹੁਣ ਤੱਕ ਹੋਏ ਤਿੰਨ ਵਿਸ਼ਵ ਕੱਪ ਦੇ ਮੈਚਾਂ 'ਚ ਦਰਸ਼ਕਾਂ ਨੂੰ ਜ਼ਿਆਦਾ ਸੰਤੁਲਿਤ ਸਤ੍ਹਾ ਦੇਖਣ ਨੂੰ ਮਿਲੀ ਹੈ। ਪਿਛਲੇ ਦੋ ਵਨਡੇ ਮੈਚਾਂ ਵਿੱਚ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਜੇਤੂ ਰਹੀਆਂ ਹਨ ਜਿਸ 'ਚ ਗੇਂਦਬਾਜ਼ਾਂ ਨੇ ਖੇਡ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ।
ਮੌਸਮ
ਭਾਰਤ ਬਨਾਮ ਇੰਗਲੈਂਡ ਮੈਚ ਲਈ ਲਖਨਊ ਲਈ ਮੌਸਮ ਦੀ ਭਵਿੱਖਬਾਣੀ ਦੱਸਦੀ ਹੈ ਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਨਮੀ ਦਾ ਪੱਧਰ ਲਗਭਗ 43 ਫ਼ੀਸਦੀ ਹੋ ਸਕਦਾ ਹੈ। ਨਾਲ ਹੀ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਲਕੀ ਹਵਾ ਵੀ ਚੱਲੇਗੀ।
ਇਹ ਵੀ ਜਾਣੋ
1992 ਵਿੱਚ ਆਸਟ੍ਰੇਲੀਆ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਚਾਰ (ਜਾਂ ਵੱਧ) ਮੈਚ ਹਾਰਨ ਵਾਲਾ ਇੱਕੋ ਇੱਕ ਡਿਫੈਂਡਿੰਗ ਚੈਂਪੀਅਨ ਹੈ।
ਰੂਟ ਇਸ ਵਿਸ਼ਵ ਕੱਪ 'ਚ ਚਾਰ ਵਾਰ ਪਾਵਰਪਲੇ 'ਚ ਬੱਲੇਬਾਜ਼ੀ ਕਰਨ ਆਏ ਹਨ ਅਤੇ ਤਿੰਨ ਵਾਰ ਇਸ ਪੜਾਅ 'ਤੇ ਟਿਕ ਨਹੀਂ ਸਕੇ ਹਨ।
ਭਾਰਤ 1-10 (6.52) ਓਵਰਾਂ ਵਿੱਚ ਸਭ ਤੋਂ ਤੇਜ਼ ਸਕੋਰ ਕਰਨ ਵਾਲੀ ਟੀਮ ਹੈ ਅਤੇ ਇਸ ਪੜਾਅ 'ਤੇ ਸਿਰਫ਼ ਅਫਗਾਨਿਸਤਾਨ (66.25) ਦੀ ਔਸਤ ਭਾਰਤ ਦੀ 65.20 ਤੋਂ ਵੱਧ ਹੈ।
ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇੰਗਲੈਂਡ: ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਲਿਆਮ ਲਿਵਿੰਗਸਟੋਨ, ਮੋਇਨ ਅਲੀ, ਕ੍ਰਿਸ ਵੋਕਸ, ਡੇਵਿਡ ਵਿਲੀ, ਆਦਿਲ ਰਾਸ਼ਿਦ, ਮਾਰਕ ਵੁੱਡ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs ENG, CWC 23: 'ਜ਼ਿਆਦਾ ਅੱਗੇ ਦੀ ਨਾ ਸੋਚੋ', ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਗਾਵਸਕਰ ਦੀ ਸਲਾਹ
NEXT STORY