ਧਰਮਸ਼ਾਲਾ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਮੈਚ ਭਾਰਤ ਨੇ ਪਾਰੀ ਤੇ 64 ਦੌੜਾਂ ਨਾਲ ਜਿੱਤ ਲਿਆ ਹੈ। ਮੈਚ ਦੀ ਪਹਿਲੀ ਪਾਰੀ 'ਚ ਇੰਗਲੈਂਡ ਦੀ ਟੀਮ 218 ਦੌੜਾਂ 'ਤੇ ਸਿਮਟ ਗਈ। ਇਸ ਦੌਰਾਨ ਇੰਗਲੈਂਡ ਲਈ ਜ਼ੈਕ ਕ੍ਰਾਲੀ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ 5 ਵਿਕਟਾਂ, ਅਸ਼ਵਿਨ ਨੇ 4 ਵਿਕਟਾਂ ਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ। ਇਸ ਤੋਂ ਬਾਅਦ ਭਾਰਤ ਨੇ ਆਪਣੀ ਪਹਿਲਾ ਪਾਰੀ 'ਚ ਰੋਹਿਤ ਸ਼ਰਮਾ ਦੀਆਂ 103 ਦੌੜਾਂ, ਸ਼ੁਭਮਨ ਗਿੱਲ ਦੀਆਂ 110 ਦੌੜਾਂ, ਪੱਡੀਕਲ ਦੀਆਂ 65 ਦੌੜਾਂ, ਯਸ਼ਸਵੀ ਜਾਇਸਵਾਲ ਦੀਆਂ 57 ਦੌੜਾਂ ਤੇ ਸਰਫਰਾਜ਼ ਖਾਨ ਦੀਆਂ 56 ਦੌੜਾਂ ਦੀ ਬਦੌਲਤ 477 ਦੌੜਾਂ ਬਣਾਈਆਂ ਤੇ ਇੰਗਲੈਂਡ ਖਿਲਾਫ 259 ਦੌੜਾਂ ਦੀ ਬੜ੍ਹਤ ਹਾਸਲ ਕੀਤੀ।
ਇਹ ਵੀ ਪੜ੍ਹੋ : ਧਰਮਸ਼ਾਲਾ ਸਟੇਡੀਅਮ 'ਚ 'ਸੁਪਰਮੈਨ' ਵਾਂਗ ਸ਼ੁਭਮਨ ਗਿੱਲ ਨੇ ਫੜਿਆ ਸ਼ਾਨਦਾਰ ਕੈਚ, ਵੀਡੀਓ ਵਾਇਰਲ
ਮੈਚ ਦੇ ਤੀਜੇ ਦਿਨ ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ 'ਚ 195 ਦੌੜਾਂ 'ਤੇ ਆਲ ਆਊਟ ਹੋ ਗਈ। ਸਿੱਟੇ ਵਜੋਂ ਭਾਰਤ ਨੇ ਇਹ ਮੈਚ ਪਾਰੀ ਤੇ 64 ਦੌੜਾਂ ਨਾਲ ਜਿੱਤ ਲਿਆ। ਇੰਗਲੈਂਡ ਲਈ ਸਭ ਤੋਂ ਵੱਧ ਦੌੜਾ ਜੋ ਰੂਟ ਨੇ ਬਣਾਈਆਂ। ਇਹ 84 ਦੌੜਾਂ ਬਣਾ ਆਊਟ ਹੋਇਆ। ਇੰਗਲੈਂਡ ਲਈ ਬੇਨ ਡਕੇਟ 2 ਦੌੜਾਂ, ਜ਼ੈਕ ਕ੍ਰਾਲੀ 0 ਦੌੜ, ਓਲੀ ਪੋਪ 19 ਦੌੜਾਂ, ਜਾਨੀ ਬੇਅਰਸਟੋ 39 ਦੌੜਾਂ, ਬੇਨ ਸਟੋਕਸ 2 ਦੌੜਾਂ, ਬੇਨ ਫੋਕਸ 8 ਦੌੜਾਂ, ਟਾਮ ਹਾਰਟਲੇ 20 ਤੇ ਮਾਰਕ ਵੁੱਡ 0 ਦੌੜ ਬਣਾ ਆਊਟ ਹੋਏ। ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ, ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ, ਕੁਲਦੀਪ ਯਾਦਵ ਨੇ 2 ਵਿਕਟਾਂ ਤੇ ਰਵਿੰਦਰ ਜਡੇਜਾ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਕੋਹਲੀ ਨੇ IPL ’ਚ ਸਫਲਤਾ ਦਾ ਸਿਹਰਾ ਸਾਥੀ ਖਿਡਾਰੀਆਂ ਤੇ ਪ੍ਰਸ਼ੰਸਕਾਂ ਨੂੰ ਦਿੱਤਾ
ਪਲੇਇੰਗ 11
ਭਾਰਤ: ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਦੇਵਦੱਤ ਪਡੀਕਲ, ਰਵਿੰਦਰ ਜਡੇਜਾ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ।
ਇੰਗਲੈਂਡ: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਬੇਨ ਸਟੋਕਸ (ਕਪਤਾਨ), ਜੌਨੀ ਬੇਅਰਸਟੋ, ਬੇਨ ਫੌਕਸ (ਵਿਕਟਕੀਪਰ), ਟਾਮ ਹਾਰਟਲੀ, ਸ਼ੋਏਬ ਬਸ਼ੀਰ, ਮਾਰਕ ਵੁੱਡ, ਜੇਮਸ ਐਂਡਰਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਫਗਾਨਿਸਤਾਨ ਨੇ ਆਇਰਲੈਂਡ ਨੂੰ 35 ਦੌੜਾਂ ਨਾਲ ਹਰਾਇਆ
NEXT STORY