ਵਿਸ਼ਾਖਾਪਟਨਮ— ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਤੂਫਾਨੀ ਤਰੀਕੇ ਨਾਲ ਆਪਣਾ ਦੂਜਾ ਟੈਸਟ ਸੈਂਕੜਾ ਲਗਾਇਆ। ਘਰੇਲੂ ਮੈਦਾਨ 'ਤੇ ਯਸ਼ਸਵੀ ਦੇ ਟੈਸਟ ਕ੍ਰਿਕਟ ਕਰੀਅਰ ਦਾ ਇਹ ਪਹਿਲਾ ਸੈਂਕੜਾ ਹੈ ਅਤੇ ਇੰਗਲੈਂਡ ਖ਼ਿਲਾਫ਼ ਵੀ ਇਹ ਪਹਿਲਾ ਸੈਂਕੜਾ ਹੈ।
ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯਸ਼ਸਵੀ ਨੇ ਦੂਜੇ ਮੈਚ 'ਚ ਵੀ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 151 ਗੇਂਦਾਂ 'ਚ 11 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਸੈਂਕੜਾ ਜੜਿਆ। ਇਸ ਦੇ ਨਾਲ ਹੀ ਯਸ਼ਸਵੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 1000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਸਦੀ ਟੈਸਟ ਔਸਤ 45 ਦੇ ਆਸਪਾਸ ਹੈ ਅਤੇ ਉਸਦੀ ਸਟ੍ਰਾਈਕ ਰੇਟ 60 ਹੈ।
ਉਨ੍ਹਾਂ ਨੇ ਟੌਮ ਹਾਟਰਲੀ ਦੀ ਗੇਂਦ 'ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦਾ ਦੂਜਾ ਅੰਤਰਰਾਸ਼ਟਰੀ ਟੈਸਟ ਸੈਂਕੜਾ ਹੈ। ਉਨ੍ਹਾਂ ਨੇ ਜੁਲਾਈ 2023 ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਅਤੇ 171 ਦੌੜਾਂ ਦੀ ਪਾਰੀ ਖੇਡੀ ਸੀ। ਅੱਜ ਦੇ ਮੈਚ ਵਿੱਚ ਉਨ੍ਹਾਂ ਨੇ ਪਹਿਲੀ ਵਿਕਟ ਲਈ ਕਪਤਾਨ ਰੋਹਿਤ ਸ਼ਰਮਾ ਨਾਲ 40 ਦੌੜਾਂ, ਸ਼ੁਭਮਨ ਗਿੱਲ ਨਾਲ 49 ਦੌੜਾਂ ਅਤੇ ਸ਼੍ਰੇਅਸ ਅਈਅਰ ਨਾਲ ਤੀਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ND vs ENG, 2nd Test Day 1 Stumps : ਯਸ਼ਸਵੀ ਜਾਇਸਵਾਲ ਦੋਹਰੇ ਸੈਂਕੜੇ ਦੇ ਨੇੜੇ, ਭਾਰਤ 336/6
NEXT STORY