ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਸ਼ਿਖਰ ਧਵਨ ਦੀ ਕਪਤਾਨੀ ਹੇਠ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਪਹਿਲੇ ਮੈਚ 'ਚ 7 ਵਿਕਟਾਂ ਦੀ ਹਾਰ ਤੋਂ ਬਾਅਦ ਭਾਰਤੀ ਟੀਮ ਦੀ ਨਜ਼ਰ ਹੁਣ ਹੈਮਿਲਟਨ 'ਚ ਦੂਜਾ ਮੈਚ ਜਿੱਤ ਕੇ ਸੀਰੀਜ਼ 'ਚ ਵਾਪਸੀ ਕਰਨ 'ਤੇ ਹੋਵੇਗੀ। ਪਹਿਲੇ ਮੈਚ 'ਚ ਭਾਰਤੀ ਬੱਲੇਬਾਜ਼ਾਂ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ 309 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਪਰ ਭਾਰਤੀ ਗੇਂਦਬਾਜ਼ ਇਸ ਸਕੋਰ ਨੂੰ ਬਚਾ ਨਹੀਂ ਸਕੇ।
ਅਜਿਹੇ 'ਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੂੰ ਦੂਜੇ ਮੈਚ 'ਚ ਪੂਰੀ ਸਾਵਧਾਨੀ ਨਾਲ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ। ਭਾਰਤੀ ਟੀਮ ਲਈ ਦੂਜੇ ਮੈਚ 'ਚ ਵਾਪਸੀ ਕਰਨਾ ਜ਼ਰੂਰੀ ਹੈ ਕਿਉਂਕਿ ਜੇਕਰ ਇਸ ਮੈਚ 'ਚ ਹਾਰ ਹੁੰਦੀ ਹੈ ਤਾਂ ਸੀਰੀਜ਼ ਗੁਆਉਣੀ ਪਵੇਗੀ। ਅਜਿਹੇ 'ਚ ਕੀ ਕਪਤਾਨ ਸ਼ਿਖਰ ਧਵਨ ਹੁਣ ਪਹਿਲੇ ਮੈਚ ਦੀ ਪਲੇਇੰਗ ਇਲੈਵਨ 'ਤੇ ਭਰੋਸਾ ਕਰਦੇ ਹਨ ਜਾਂ ਟੀਮ 'ਚ ਕੁਝ ਬਦਲਾਅ ਕਰਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ : ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਏ ਮੁੱਕੇਬਾਜ਼ ਵਿਜੇਂਦਰ ਸਿੰਘ, ਰਾਹੁਲ ਗਾਂਧੀ ਨਾਲ ਮੁੱਛਾਂ ਨੂੰ ਤਾਅ ਦਿੰਦੇ ਆਏ ਨਜ਼ਰ
ਪਲੇਇੰਗ ਇਲੈਵਨ 'ਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਘੱਟ ਹੈ ਪਰ ਸਭ ਦੀਆਂ ਨਜ਼ਰਾਂ ਦੀਪਕ ਚਾਹਰ 'ਤੇ ਹੋਣਗੀਆਂ ਜੋ ਪਹਿਲੇ ਮੈਚ 'ਚ ਨਹੀਂ ਖੇਡਿਆ ਸੀ। ਭਾਰਤੀ ਟੀਮ ਪ੍ਰਬੰਧਨ ਦੀਪਕ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰਨ ਬਾਰੇ ਆਖਰੀ ਸਮੇਂ 'ਤੇ ਫੈਸਲਾ ਕਰੇਗਾ ਅਤੇ ਇਸ ਸਥਿਤੀ 'ਚ ਸ਼ਾਰਦੁਲ ਠਾਕੁਰ ਨੂੰ ਪਲੇਇੰਗ ਇਲੈਵਨ 'ਚੋਂ ਬਾਹਰ ਕਰਨਾ ਪੈ ਸਕਦਾ ਹੈ।
ਟੀਮ ਇੰਡੀਆ
ਸ਼ਿਖਰ ਧਵਨ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ), ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਸ਼ਾਹਬਾਜ਼ ਅਹਿਮਦ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਦੀਪਕ ਚਾਹਰ, ਕੁਲਦੀਪ ਸੇਨ, ਉਮਰਾਨ ਮਲਿਕ।
ਨਿਊਜ਼ੀਲੈਂਡ ਦੀ ਟੀਮ
ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਲਾਕੀ ਫਰਗਿਊਸਨ, ਮੈਟ ਹੈਨਰੀ, ਟੌਮ ਲੈਥਮ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਨੇ ਟਿਊਨੀਸ਼ੀਆ ਨੂੰ ਹਰਾ ਕੇ ਉਮੀਦਾਂ ਰੱਖੀਆਂ ਬਰਕਰਾਰ, 12 ਸਾਲ ਬਾਅਦ ਜਿੱਤਿਆ ਕੋਈ ਮੈਚ
NEXT STORY