ਵੇਲਿੰਗਟਨ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਨਿਊਜ਼ੀਲੈਂਡ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ ਓਪਨਰ ਟਿਮ ਸੇਫਰਟ ਦੀ 84 ਦੌੜਾਂ ਦੀ ਤੂਫਾਨੀ ਪਾਰੀ ਨਾਲ 6 ਵਿਕਟ 'ਤੇ 219 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਿਸ ਦੇ ਜਵਾਬ 'ਚ ਭਾਰਤੀ ਟੀਮ 19.2 ਓਵਰ 'ਚ 139 ਦੌੜਾਂ ਨਾਲ ਢੇਰ ਹੋ ਗਈ। ਨਿਊਜ਼ੀਲੈਂਡ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।

ਭਾਰਤੀ ਟੀਮ ਵਨ ਡੇ ਸੀਰੀਜ਼ 'ਚ 4-1 ਦੀ ਜਿੱਤ ਹਾਸਲ ਕਰਕੇ ਇਸ ਮੁਕਾਬਲੇ 'ਚ ਉਤਰੀ ਸੀ ਪਰ ਉਸ ਨੂੰ ਆਪਣੇ ਮੱਧਕ੍ਰਮ ਦੀ ਅਸਫਲਤਾ ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ ਜਦਕਿ ਸ਼ਿਖਰ ਧਵਨ ਨੇ 29, ਵਿਜੇ ਸ਼ੰਕਰ ਨੇ 27 ਅਤੇ ਕਰੁਣਾਲ ਪੰਡਯਾ ਨੇ 20 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਇਕ, ਰਿਸ਼ਭ ਪੰਤ ਚਾਰ, ਦਿਨੇਸ਼ ਕਾਰਤਿਕ ਪੰਜ, ਹਾਰਦਿਕ ਪੰਡਯਾ 4, ਭੁਵਨੇਸ਼ਵਰ ਕੁਮਾਰ 1 ਅਤੇ ਯੁਜਵੇਂਦਰ ਚਾਹਲ ਇਕ ਦੌੜ ਬਣਾ ਕੇ ਆਊਟ ਹੋਏ। ਖਲੀਲ ਅਹਿਮਦ ਇਕ ਦੌੜ 'ਤੇ ਅਜੇਤੂ ਰਹੇ। ਨਿਊਜ਼ੀਲੈਂਡ ਵੱਲੋਂ ਟਿਮ ਸਾਊਥੀ ਨੇ 17 ਦੌੜਾਂ ਦੇ ਕੇ ਤਿੰਨ ਵਿਕਟ ਲਏ ਜਦਕਿ ਲੋਕੀ ਫਰਗਿਊਸਨ ਨੇ 22 ਦੌੜਾਂ 'ਤੇ 2 ਵਿਕਟ, ਮਿਸ਼ੇਲ ਸੈਂਟਨਰ ਨੇ 24 ਦੌੜਾਂ 'ਤੇ 2 ਵਿਕਟ ਅਤੇ ਈਸ਼ ਸੋਢੀ ਨੇ 26 ਦੌੜਾਂ ਦੇ ਕੇ 2 ਵਿਕਟ ਝਟਕਾਏ। ਨਿਊਜ਼ੀਲੈਂਡ ਦੀ ਪਾਰੀ 'ਚ ਸਿਰਫ 43 ਗੇਂਦਾਂ 'ਤੇ 7 ਚੌਕਿਆਂ ਅਤੇ 6 ਛੱਕਿਆਂ ਦੀ ਮਦਦ 84 ਦੌੜਾਂ ਬਣਾਉਣ ਵਾਲੇ ਟਿਮ ਸੇਫਰਟ ਨੂੰ ਮੈਨ ਆਫ ਦਿ ਮੈਚ ਦਾ ਪੁਰਸਕਾਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ । ਨਿਊਜ਼ੀਲੈਂਡ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਨਿਊਜ਼ੀਲੈਂਡ ਨੇ 7 ਓਵਰਾਂ 'ਚ ਬਿਨਾ ਕਿਸੇ ਵਿਕਟ ਦੇ ਨੁਕਸਾਨ 'ਤੇ 85 ਦੌੜਾਂ ਬਣਾ ਲਈਆਂ । ਪਰ ਇਸ ਦੌਰਾਨ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਨਿਊਜ਼ੀਲੈਂਡ ਦੇ ਬੱਲੇਬਾਜ਼ ਕੋਲਿਨ ਮੁਨਰੋ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਮੁਨਰੋ ਕਰੁਣਾਲ ਪੰਡਯਾ ਦੀ ਗੇਂਦ 'ਤੇ ਵਿਜੇ ਨੂੰ ਕੈਚ ਦੇ ਬੈਠੇ 'ਤੇ ਪਵੇਲੀਅਨ ਪਰਤ ਗਏ। ਕੋਲਿਨ ਨੇ ਆਪਣੀ ਪਾਰੀ ਦੇ ਦੌਰਾਨ 2 ਚੌਕੇ ਅਤੇ 2 ਛੱਕੇ ਮਾਰੇ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਟਿਮ ਸੇਫਰਟ 84 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਟਿਮ ਸੇਫਰਟ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਅਤੇ 6 ਛੱਕੇ ਲਗਾਏ। ਸੇਫਰਟ ਨੂੰ ਖਲੀਲ ਅਹਿਮਦ ਨੇ ਬੋਲਡ ਕੀਤਾ।

ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਡੇਰਿਲ ਮਿਸ਼ੇਲ 8 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਡੇਰਿਲ ਹਾਰਦਿਕ ਪੰਡਯਾ ਦੀ ਗੇਂਦ 'ਤੇ ਦਿਨੇਸ਼ ਕਾਰਤਿਕ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ 34 ਦੌੜਾਂ ਦੇ ਨਿੱਜੀ ਸਕੋਰ 'ਤੇ ਚਾਹਲ ਦੀ ਗੇਂਦ 'ਤੇ ਹਾਰਦਿਕ ਪੰਡਯਾ ਨੂੰ ਕੈਚ ਦੇ ਬੈਠੇ। ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕੋਲਿਨ ਡੀ ਗਰੈਂਡਹੋਮ 3 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਨਿਊਜ਼ੀਲੈਂਡ ਨੂੰ ਛੇਵਾਂ ਝਟਕਾ ਉਦੋਂ ਲਗਾ ਜਦੋਂ ਰਾਸ ਟੇਲਰ 23 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰਾਸ ਟੇਲਰ ਨੇ ਆਪਣੀ ਪਾਰੀ ਦੇ ਦੌਰਾਨ 2 ਚੌਕੇ ਵੀ ਲਗਾਏ। ਮਿਸ਼ੇਲ ਸੈਂਟਨਰ (7 ਦੌੜਾਂ) ਅਤੇ ਸਕਾਟ ਕੇ. (20 ਦੌੜਾਂ) ਅਜੇਤੂ ਰਹੇ। ਭਾਰਤ ਵੱਲੋਂ ਹਾਰਦਿਕ ਪੰਡਯਾ ਨੇ 2, ਭੁਵਨੇਸ਼ਵਰ ਕੁਮਾਰ ਨੇ 1, ਖਲੀਲ ਅਹਿਮਦ ਨੇ 1, ਕਰੁਣਾਲ ਪੰਡਯਾ ਨੇ 1 ਅਤੇ ਯੁਜਵੇਂਦਰ ਚਾਹਲ ਨੇ 1 ਵਿਕਟ ਲਏ। ਆਸਟਰੇਲੀਆ ਦੇ ਇਤਿਹਾਸਕ ਦੌਰੇ ਦੇ ਬਾਅਦ ਇੱਥੇ ਵਨ ਡੇ ਸੀਰੀਜ਼ 4-1 ਨਾਲ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਜਿੱਤਣ 'ਤੇ ਹੈ।

ਟੀਮਾਂ :
ਭਾਰਤ : ਸ਼ਿਖਰ ਧਵਨ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਐੱਮ.ਐੱਸ. ਧੋਨੀ, ਕਰੁਣਾਲ ਪੰਡਯਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਖਲੀਲ ਅਹਿਮਦ, ਸ਼ੁਭਮਨ ਗਿੱਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਮੁਹੰਮਦ ਸਿਰਾਜ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਡਗ ਬ੍ਰਾਸਵੇਲ, ਕੋਲਿਨ ਡਿ ਗ੍ਰਾਂਡਹੋਮੇ, ਲੋਕੀ ਫਰਗਿਊਸਨ, ਸਕਾਟ ਕੇ., ਕੋਲਿਨ ਮੁਨਰੋ, ਡੇਰਿਲ ਮਿਸ਼ੇਲ, ਮਿਸ਼ੇਲ ਸੇਂਟਨਰ, ਟਿਮ ਸੇਈਫਰਟ, ਈਸ਼ ਸੋਢੀ, ਟਿਮ ਸਾਊਥੀ, ਰੋਸ ਟੇਲਰ, ਬਲੇਅਰ ਟਿਕਨਰ, ਜੇਮਸ ਨੀਸ਼ਾਮ।
ਪੰਤ ਕਿਸੇ ਵੀ ਮੌਕੇ 'ਤੇ ਮੈਚ ਦਾ ਪਾਸਾ ਪਲਟ ਸਕਦੈ : ਸ਼ਿਖਰ ਧਵਨ
NEXT STORY