ਇੰਦੌਰ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹੈਨਰੀ ਨਿਕੋਲਸ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਅਰਸ਼ਦੀਪ ਸਿੰਘ ਦਾ ਸ਼ਿਕਾਰ ਬਣੇ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਡੇਵੌਨ ਕੌਨਵੇ 5 ਦੌੜਾਂ ਬਣਾ ਹਰਸ਼ਿਤ ਰਾਣਾ ਵਲੋਂ ਆਊਟ ਹੋਇਆ। ਖਬਰ ਲਿਖੇ ਜਾਣ ਸਮੇਂ ਤਕ ਨਿਊਜ਼ੀਲੈਂਡ ਨੇ 2 ਵਿਕਟਾਂ ਗੁਆ ਕੇ 6 ਦੌੜਾਂ ਬਣਾ ਲਈਆਂ ਸਨ।
ਫਿਲਹਾਲ ਸੀਰੀਜ਼ 1-1 ਦੀ ਬਰਾਬਰੀ 'ਤੇ ਹੈ, ਜਿਸ ਵਿੱਚ ਭਾਰਤ ਨੇ ਵਡੋਦਰਾ ਵਿੱਚ ਹੋਇਆ ਪਹਿਲਾ ਮੈਚ ਜਿੱਤਿਆ ਸੀ, ਪਰ ਨਿਊਜ਼ੀਲੈਂਡ ਨੇ ਰਾਜਕੋਟ ਵਿੱਚ ਦੂਜਾ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਭਾਰਤੀ ਟੀਮ ਲਈ ਇਹ ਮੈਚ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਣ ਲਈ ਅਹਿਮ ਹੈ, ਕਿਉਂਕਿ ਟੀਮ ਇੰਡੀਆ ਮਾਰਚ 2019 ਤੋਂ ਲਗਾਤਾਰ ਹਰ ਦੁਵੱਲੀ (bilateral) ਘਰੇਲੂ ਵਨਡੇ ਸੀਰੀਜ਼ ਵਿੱਚ ਅਜੇਤੂ ਰਹੀ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਕੋਲ ਭਾਰਤ ਵਿੱਚ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤ ਕੇ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ ਹੈ।
ਦੋਵੇਂ ਦੇਸ਼ਾਂ ਦੀ ਪਲੇਇੰਗ-11
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਡੇਵੋਨ ਕੌਨਵੇ, ਹੈਨਰੀ ਨਿਕੋਲਸ, ਵਿਲ ਯੰਗ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਹੇਅ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ (ਕਪਤਾਨ), ਜ਼ਕਰੀ ਫੌਲਕਸ, ਕਾਇਲ ਜੈਮੀਸਨ, ਕ੍ਰਿਸਟੀਅਨ ਕਲਾਰਕ, ਜੈਡਨ ਲੈਨੋਕਸ
ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ
ਜੋਕੋਵਿਚ ਦੀਆਂ ਨਜ਼ਰਾਂ 25ਵੇਂ ਖਿਤਾਬ ’ਤੇ, ਅਲਕਾਰਾਜ਼ ਤੇ ਸਿਨਰ ਤੋਂ ਪਾਰ ਪਾਉਣ ਦੀ ਉਮੀਦ
NEXT STORY