ਸਪੋਰਟਸ ਡੈਸਕ- ਏਸ਼ੀਆ ਕੱਪ ਦੇ ਫਾਈਨਲ 'ਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਇਕ-ਦੂਜੇ ਨਾਲ ਭਿੜਨਗੇ। ਇਸ ਤੋਂ ਪਹਿਲਾਂ ਹੋਏ ਪਿਛਲੇ ਦੋ ਮੈਚਾਂ 'ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਹੁਣ ਭਾਰਤੀ ਟੀਮ ਜਿੱਤ ਦੀ ਹੈਟ੍ਰਿਕ ਲਗਾਉਣ ਦੇ ਨਾਲ ਹੀ ਆਪਣੇ ਖਿਤਾਬ ਦਾ ਬਚਾਅ ਕਰਨ ਲਈ 28 ਸਤੰਬਰ ਨੂੰ ਦੁਬਈ ਦੇ ਮੈਦਾਨ 'ਤੇ ਉਤਰੇਗੀ। ਇਸ ਖਿਤਾਬੀ ਮੈਚ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਉਸਦੇ ਦੋ ਖਿਡਾਰੀ- ਹਾਰਿਸ ਰਾਊਫ ਅਤੇ ਸਾਹਿਬਜ਼ਾਦਾ ਫਰਹਾਨ 'ਤੇ ਬੈਨ ਲੱਗ ਸਕਦਾ ਹੈ। ਇਸਦੀ ਇਕ ਵੱਡੀ ਵਜ੍ਹਾ ਸਾਹਮਣੇ ਆਈ ਹੈ।
ਰਾਊਫ ਅਤੇ ਫਰਹਾਨ 'ਤੇ ਕਿਉ ਹੋ ਸਕਦੀ ਹੈ ਕਾਰਵਾਈ
ਏਸ਼ੀਆ ਕੱਪ 2025 'ਚ ਟੀਮ ਇੰਡੀਆ ਵਿਰੁੱਧ ਮੈਚ ਦੌਰਾਨ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਅਤੇ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਅਜਿਹੀ ਹਰਕਤ ਕੀਤੀ, ਜਿਸ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਸਖਤ ਇਤਰਾਜ਼ ਜਤਾਇਆ ਸੀ ਅਤੇ ਇਸਦੀ ਸ਼ਿਕਾਇਤ ਮੈਚ ਰੈਫਰੀ ਨੂੰ ਕੀਤੀ ਸੀ।
ਇਹ ਵੀ ਪੜ੍ਹੋ- ਹੁਣ ਇਕੱਠੇ ਖੇਡਣਗੇ ਭਾਰਤ-ਪਾਕਿਸਤਾਨ ਦੇ ਖਿਡਾਰੀ! ਹੱਥ ਵੀ ਮਿਲਾਉਣਗੇ ਤੇ ਜੱਫੀ ਵੀ ਪਾਉਣਗੇ
ਕੀ ਹੈ ਪੂਰਾ ਮਾਮਲਾ
21 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੁਬਈ ਵਿੱਚ ਇਸ ਟੂਰਨਾਮੈਂਟ ਦੇ ਸੁਪਰ-4 ਵਿੱਚ ਦੂਜੀ ਵਾਰ ਭਿੜੇ। ਟੀਮ ਇੰਡੀਆ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਇਸ ਮੈਚ ਦੌਰਾਨ ਪਾਕਿਸਤਾਨੀ ਓਪਨਿੰਗ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਅਰਧ ਸੈਂਕੜਾ ਬਣਾਉਣ ਤੋਂ ਬਾਅਦ 'ਗੰਨ ਸੈਲੀਬ੍ਰੇਸ਼ਨ' ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨੀ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਨੇ ਫੀਲਡਿੰਗ ਕਰਦੇ ਸਮੇਂ ਜਹਾਜ਼ ਕ੍ਰੈਸ਼ ਵਾਲਾ ਇਸ਼ਾਰਾ ਕੀਤਾ।
ਬੀਸੀਸੀਆਈ ਨੇ ਇਸ ਬਾਰੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਨੇ ਈਮੇਲ ਨਾਲ ਹਾਰਿਸ ਰਾਊਫ ਅਤੇ ਸਾਹਿਬਜ਼ਾਦਾ ਫਰਹਾਨ ਦੇ ਵੀਡੀਓ ਵੀ ਭੇਜੇ। ਇਸ ਦੌਰਾਨ ਪਾਕਿਸਤਾਨੀ ਓਪਨਿੰਗ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਆਪਣੇ 'ਗੰਨ ਸੈਲੀਬ੍ਰੇਸ਼ਨ ਦੀ ਸਫਾਈ ਦਿੱਤੀ ਸੀ। ਆਪਣੇ ਗੰਨ ਸੈਲੀਬ੍ਰੇਸ਼ਨ ਬਾਰੇ ਬੋਲਦੇ ਹੋਏ, ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਸਿਰਫ਼ ਜਸ਼ਨ ਦਾ ਇੱਕ ਪਲ ਸੀ। "ਮੈਂ ਅਰਧ ਸੈਂਕੜਾ ਮਾਰਨ ਤੋਂ ਬਾਅਦ ਜ਼ਿਆਦਾ ਜਸ਼ਨ ਨਹੀਂ ਮਨਾਉਂਦਾ ਪਰ ਅਚਾਨਕ ਮੇਰੇ ਮਨ ਵਿੱਚ ਆਇਆ ਕਿ ਮੈਨੂੰ ਅੱਜ ਜਸ਼ਨ ਮਨਾਉਣਾ ਚਾਹੀਦਾ ਹੈ। ਮੈਂ ਅਜਿਹਾ ਹੀ ਕੀਤਾ। ਮੈਨੂੰ ਨਹੀਂ ਪਤਾ ਕਿ ਲੋਕ ਇਸਨੂੰ ਕਿਵੇਂ ਲੈਣਗੇ। ਮੈਨੂੰ ਕੋਈ ਪਰਵਾਹ ਨਹੀਂ।"
ਇਹ ਵੀ ਪੜ੍ਹੋ- ਬੁਮਰਾਹ ਦਾ ਇਸ ਭਾਰਤੀ ਕ੍ਰਿਕਟਰ 'ਤੇ ਫੁੱਟਿਆ ਗੁੱਸਾ, ਗਲਤ ਜਾਣਕਾਰੀ ਫੈਲਾਉਣ ਦਾ ਲਗਾਇਆ 'ਦੋਸ਼'
IND vs PAK : ਸ਼ੋਇਬ ਅਖਤਰ ਨੇ ਦਿੱਤਾ ਪਾਕਿਸਤਾਨ ਟੀਮ ਨੂੰ ਜਿੱਤ ਦਾ ਮੰਤਰ
NEXT STORY