ਸਪੋਰਟਸ ਡੈਸਕ— ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਸੀਰੀਜ਼ ਦਾ ਦੂਜਾ ਟੀ-20 ਮੈਚ ਅੱਜ ਸ਼ਾਮ 7.30 ਵਜੇ ਸੇਂਟ ਜਾਰਜ ਪਾਰਕ, ਗੇਬਰਾਹਾ 'ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾ ਮੈਚ ਜਿੱਤ ਲਿਆ ਸੀ ਅਤੇ ਹੁਣ ਭਾਰਤ ਚਾਰ ਮੈਚਾਂ ਦੀ ਸੀਰੀਜ਼ 'ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੇਗਾ। ਦੱਖਣੀ ਅਫਰੀਕਾ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਚ ਉਤਸ਼ਾਹ ਵਧਾਉਣ ਦੀ ਕੋਸ਼ਿਸ਼ ਕਰੇਗਾ।
ਹੈੱਡ ਟੂ ਹੈੱਡ
ਕੁੱਲ ਮੈਚ - 28
ਭਾਰਤ - 16 ਜਿੱਤਾਂ
ਦੱਖਣੀ ਅਫਰੀਕਾ - 11 ਜਿੱਤਾਂ
ਟਾਈ - ਇੱਕ
ਪਿੱਚ ਰਿਪੋਰਟ
ਲਗਾਤਾਰ ਮੀਂਹ ਦੇ ਕਾਰਨ, ਸਤ੍ਹਾ 'ਤੇ ਤੇਜ਼ ਗੇਂਦਬਾਜ਼ਾਂ ਲਈ ਕਾਫੀ ਉਛਾਲ ਅਤੇ ਗਤੀ ਹੋਵੇਗੀ। ਇਸ ਨਾਲ ਸ਼ੁਰੂਆਤ 'ਚ ਬੱਲੇਬਾਜ਼ਾਂ ਲਈ ਦੌੜਾਂ ਬਣਾਉਣਾ ਆਸਾਨ ਹੋ ਜਾਂਦਾ ਹੈ ਪਰ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਜਾਂਦੀ ਹੈ, ਇਹ ਸਪਿਨ ਗੇਂਦਬਾਜ਼ਾਂ ਲਈ ਜ਼ਿਆਦਾ ਮਦਦਗਾਰ ਹੁੰਦੀ ਜਾਂਦੀ ਹੈ। ਇੱਥੇ ਖੇਡੇ ਗਏ 4 ਟੀ-20 ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਦੋ ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਵੀ ਦੋ ਵਾਰ ਮੈਚ ਜਿੱਤਣ 'ਚ ਸਫਲ ਰਹੀ ਹੈ।
ਮੌਸਮ
ਟਾਸ ਦੇ ਸਮੇਂ ( IST ਸ਼ਾਮ 7 ਵਜੇ) ਮੀਂਹ ਦੀ ਸੰਭਾਵਨਾ 49 ਫੀਸਦੀ ਤੋਂ 54 ਫੀਸਦੀ ਦੇ ਵਿਚਕਾਰ ਹੈ। ਰਾਤ 8 ਵਜੇ ਤੱਕ ਮੀਂਹ ਦੀ ਸੰਭਾਵਨਾ ਵੱਧ ਕੇ 63 ਫੀਸਦੀ ਹੋ ਜਾਵੇਗੀ ਜੋ ਮੈਚ ਦੇ ਦੂਜੇ ਅੱਧ ਦੌਰਾਨ ਘੱਟ ਕੇ ਲਗਭਗ 40 ਫੀਸਦੀ ਰਹਿ ਜਾਵੇਗੀ। ਮੈਚ ਭਾਵੇਂ ਧੋਤਾ ਨਾ ਜਾਵੇ, ਪਰ ਮੀਂਹ ਮੈਚ ਵਿੱਚ ਰੁਕਾਵਟ ਪਾ ਸਕਦਾ ਹੈ। ਤਾਪਮਾਨ 20 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਸੰਭਾਵਿਤ ਪਲੇਇੰਗ 11
ਦੱਖਣੀ ਅਫਰੀਕਾ : ਰਿਆਨ ਰਿਕੇਲਟਨ, ਏਡਨ ਮਾਰਕਰਮ (ਕਪਤਾਨ), ਟ੍ਰਿਸਟਨ ਸਟੱਬਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਪੈਟ੍ਰਿਕ ਕਰੂਗਰ, ਮਾਰਕੋ ਜਾਨਸਨ, ਐਂਡੀਲੇ ਸਿਮਲੇਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਓਟਨੀਲ ਬਾਰਟਮੈਨ।
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਅਵੇਸ਼ ਖਾਨ, ਵਰੁਣ ਚੱਕਰਵਰਤੀ।
ਲਾਈਵ ਪ੍ਰਸਾਰਣ
ਸਪੋਰਟਸ 18 ਨੈੱਟਵਰਕ 'ਤੇ
ਲਾਈਵ ਸਟ੍ਰੀਮਿੰਗ
ਜੀਓ ਸਿਨੇਮਾ ਐਪ ਅਤੇ ਵੈੱਬਸਾਈਟ
ਭਾਰਤੀ ਨਿਸ਼ਾਨੇਬਾਜ਼ਾਂ ਨੇ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ 'ਚ ਜਿੱਤੇ ਤਿੰਨ ਤਗਮੇ
NEXT STORY