ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 5 ਮੈਚਾਂ ਦੀ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਅੱਜ (ਸ਼ੁੱਕਰਵਾਰ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਟੀ-20 ਸੀਰੀਜ਼ ਵਿੱਚ 2-1 ਨਾਲ ਅੱਗੇ ਹੈ ਅਤੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗਾ।
ਇਸ ਮੈਚ ਲਈ ਭਾਰਤੀ ਟੀਮ 'ਚ 3 ਬਦਲਾਅ ਹੋਏ ਹਨ। ਸ਼ੁਭਮਨ ਗਿੱਲ, ਕੁਲਦੀਪ ਯਾਦਵ ਅਤੇ ਹਰਸ਼ਿਤ ਰਾਣਾ ਨੂੰ ਮੈਚ 'ਚੋਂ ਬਾਹਰ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ ਅਤੇ ਜਸਪ੍ਰੀਤ ਬੁਮਰਾਹ ਦੀ ਪਲੇਇੰਗ-11 'ਚ ਐਂਟਰੀ ਹੋਈ ਹੈ।
ਭਾਰਤੀ ਟੀਮ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ
ਦੱਖਣੀ ਅਫਰੀਕਾ ਟੀਮ : ਕਵਿੰਟਨ ਡੀ ਕੌਕ (ਵਿਕਟਕੀਪਰ), ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ (ਕਪਤਾਨ), ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਜਾਰਜ ਲਿੰਡੇ, ਮਾਰਕੋ ਜੈਨਸਨ, ਕੋਰਬਿਨ ਬੋਸ਼, ਲੁੰਗੀ ਐਨਗਿਡੀ, ਓਟਨੀਲ ਬਾਰਟਮੈਨ
ਟੀਮ ਇੰਡੀਆ 'ਚੋਂ ਬਾਹਰ ਹੋਣ 'ਤੇ ਛਲਕਿਆ ਇਸ ਧਾਕੜ ਕ੍ਰਿਕਟਰ ਦਾ ਦਰਦ, ਆਖ'ਤੀ ਵੱਡੀ ਗੱਲ
NEXT STORY