ਸਪੋਰਟਸ ਡੈਸਕ—ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਦੂਜੇ ਟੀ-20 ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਅਚਾਨਕ ਕੋਚ ਰਾਹੁਲ ਦ੍ਰਾਵਿੜ ਅਤੇ ਟੀਮ ਦੇ ਹੋਰ ਖਿਡਾਰੀਆਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਕੇ. ਐੱਲ. ਰਾਹੁਲ ਨੂੰ ਅਲਰਟ ਰਹਿਣ ਦਾ ਇਸ਼ਾਰਾ ਕੀਤਾ। ਕਾਰਨ ਸੀ ਮੈਦਾਨ ’ਚ ਸੱਪ ਦਾ ਵੜਨਾ। ਜਿਵੇਂ ਹੀ ਸੱਪ ਮੈਦਾਨ ’ਚ ਦਾਖਲ ਹੋਇਆ ਤਾਂ ਡਗ-ਆਊਟ ’ਚ ਬੈਠੇ ਭਾਰਤੀ ਖਿਡਾਰੀ ਅਚਾਨਕ ਖੜ੍ਹੇ ਹੋ ਗਏ ਅਤੇ ਖੇਡ ਰਹੇ ਖਿਡਾਰੀਆਂ ਨੂੰ ਅਲਰਟ ਕਰ ਦਿੱਤਾ।
ਪਹਿਲਾਂ ਤਾਂ ਪ੍ਰਸ਼ੰਸਕ ਹੈਰਾਨ ਸਨ ਕਿ ਆਖਿਰ ਕੀ ਹੋਇਆ ਕਿਉਂਕਿ ਮੈਦਾਨ ’ਤੇ ਦਰਸ਼ਕਾਂ ਦੇ ਰੌਲੇ ਕਾਰਨ ਕਪਤਾਨ ਰੋਹਿਤ ਖੁਦ ਸਮਝ ਨਹੀਂ ਸਕੇ। ਇਸ ਦੇ ਨਾਲ ਹੀ ਦ੍ਰਾਵਿੜ ਵੀ ਡਗ ਆਊਟ ’ਚ ਆਪਣੀ ਸੀਟ ਤੋਂ ਉੱਠ ਕੇ ਬਾਊਂਡਰੀ ਲਾਈਨ ਦੇ ਨੇੜੇ ਆ ਗਏ ਅਤੇ ਰੋਹਿਤ-ਰਾਹੁਲ ਨੂੰ ਅਲਰਟ ਰਹਿਣ ਦਾ ਇਸ਼ਾਰਾ ਕਰਦੇ ਨਜ਼ਰ ਆਏ ਪਰ ਫਿਰ ਟੀਮ ਸਾਥੀ ਨੇ ਕ੍ਰੀਜ਼ ’ਤੇ ਆ ਕੇ ਕਾਰਨ ਦੱਸਿਆ।
ਮੈਚ 10 ਮਿੰਟ ਲਈ ਰੁਕਿਆ ਰਿਹਾ
ਸੱਪ ਦੇ ਮੈਦਾਨ ’ਚ ਵੜਨ ਕਾਰਨ ਮੈਚ ਨੂੰ ਤਕਰੀਬਨ 10 ਮਿੰਟ ਲਈ ਰੋਕਣਾ ਪਿਆ। ਸਖਤ ਮਿਹਨਤ ਤੋਂ ਬਾਅਦ ਸਟਾਫ ਨੇ ਸੱਪ ਨੂੰ ਮੈਦਾਨ ’ਚੋਂ ਬਾਹਰ ਕੱਢਿਆ ਪਰ ਇਕ ਸਮੇਂ ਪ੍ਰਸ਼ੰਸਕ ਹੈਰਾਨ ਰਹਿ ਗਏ, ਜਿਸ ਕਾਰਨ ਅਚਾਨਕ ਮੈਚ ਰੁਕ ਗਿਆ ਅਤੇ ਡਗਆਊਟ ’ਚ ਬੈਠੇ ਭਾਰਤੀ ਖਿਡਾਰੀ ਆਪਣੀਆਂ ਸੀਟਾਂ ਤੋਂ ਉੱਠ ਕੇ ਬਾਊਂਡਰੀ ਲਾਈਨ ਵੱਲ ਆ ਗਏ। ਖੈਰ, ਇਸ ਨੂੰ ਗਰਾਊਂਡ ਸਟਾਫ ਦੀ ਲਾਪਰਵਾਹੀ ਵੀ ਮੰਨਿਆ ਜਾ ਸਕਦਾ ਹੈ।
ਪਾਲਰਾਜ ਨੇ ਅੱਠ ਸਾਲ ਪੁਰਾਣਾ ਪੋਲ ਵਾਲਟ ਰਿਕਾਰਡ ਤੋੜਿਆ
NEXT STORY