ਮੋਹਾਲੀ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਦਾ ਪਹਿਲਾ ਮੈਚ 4 ਮਾਰਚ ਦੇ ਦਿਨ ਮੋਹਾਲੀ ਦੇ ਮੈਦਾਨ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਲਈ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਹ ਵਿਰਾਟ ਦੇ ਟੈਸਟ ਕਰੀਅਰ ਦਾ 100ਵਾਂ ਟੈਸਟ ਮੈਚ ਹੋਵੇਗਾ। ਇਸ ਮੈਚ ਨੂੰ ਲੈ ਕੇ ਕਾਫ਼ੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਆਪਣੇ 100ਵੇਂ ਟੈਸਟ ਮੈਚ 'ਚ ਵਿਰਾਟ ਆਪਣੇ ਨਾਂ ਵੱਡਾ ਰਿਕਾਰਡ ਬਣਾ ਸਕਦੇ ਹਨ। ਜਦਕਿ ਭਾਰਤੀ ਸਪਿਨਰ ਅਸ਼ਵਿਨ ਵੀ ਮੋਹਾਲੀ ਦੇ ਮੈਦਾਨ 'ਚ ਰਿਕਾਰਡ ਬਣਾ ਸਕਦੇ ਹਨ।
ਇਹ ਵੀ ਪੜ੍ਹੋ : BCCI ਨੇ ਜਾਰੀ ਕੀਤਾ ਸੈਂਟਰਲ ਕਾਂਟਰੈਕਟ, ਜਾਣੋ ਕਿਸ ਕ੍ਰਿਕਟਰ ਨੂੰ ਮਿਲੇਗੀ ਕਿੰਨੀ ਤਨਖ਼ਾਹ
ਵਿਰਾਟ ਕੋਹਲੀ ਸ਼੍ਰੀਲੰਕਾ ਖ਼ਿਲਾਫ਼ ਸ਼ੁੱਕਰਵਾਰ ਤੋਂ ਹੋਣ ਵਾਲੇ ਆਪਣੇ 100ਵੇਂ ਟੈਸਟ ਮੈਚ 'ਚ ਜੇਕਰ 38 ਦੌੜਾਂ ਬਣਾਉਂਦੇ ਹਨ ਤਾਂ ਉਹ ਟੈਸਟ ਕ੍ਰਿਕਟ 'ਚ 8000 ਦੌੜਾਂ ਬਣਾਉਣ ਵਾਲੇ 29ਵੇਂ ਬੱਲੇਬਾਜ਼ ਤੇ 14ਵੇਂ ਸਭ ਤੋਂ ਤੇਜ਼ ਬੱਲੇਬਾਜ਼ ਬਣ ਜਾਣਗੇ। ਜਦਕਿ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਂ 430 ਵਿਕਟਾਂ ਹਨ ਤੇ ਉਹ ਇਸ ਮੈਚ 'ਚ ਰਿਚਰਡ ਹੈਡਲੀ (431), ਰੰਗਨਾ ਹੇਰਾਥ (433), ਕਪਿਲ ਦੇਵ (434) ਤੇ ਡੇਲ ਸਟੇਨ (439) ਦਾ ਰਿਕਾਰਡ ਤੋੜ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs SL : ਵਿਰਾਟ ਹੀ ਨਹੀਂ ਸ਼੍ਰੀਲੰਕਾਈ ਟੀਮ ਲਈ ਵੀ ਖ਼ਾਸ ਹੈ ਮੋਹਾਲੀ ਟੈਸਟ, ਜਾਣੋ ਵਜ੍ਹਾ
NEXT STORY