ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਮੋਹਾਲੀ ਦੇ ਮੈਦਾਨ 'ਤੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਰਵਿੰਦਰ ਜਡੇਜਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾਈ ਟੀਮ ਨੂੰ ਚਿੱਤ ਕਰ ਦਿੱਤਾ। ਜਡੇਜਾ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲਾਂ ਬੱਲੇ ਨਾਲ ਸ਼ਾਨਦਾਰ ਪਾਰੀ ਖੇਡਦੇ ਹੋਏ ਅਜੇਤੂ 175 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ੀਂ 'ਚ ਜਡੇਜਾ ਨੇ ਸ਼੍ਰੀਲੰਕਾਈ ਸ਼ੇਰਾਂ ਨੂੰ ਆਪਣੇ ਜਾਲ 'ਚ ਫਸਾਇਆ ਤੇ 5 ਵਿਕਟਾਂ ਲੈ ਕੇ ਮਹਿਮਾਨ ਟੀਮ ਨੂੰ 174 ਦੌੜਾਂ 'ਤੇ ਆਲਆਊਟ ਕਰ ਦਿੱਤਾ। ਜਡੇਜਾ ਨੇ ਇਸ ਦੇ ਨਾਲ ਹੀ ਆਪਣੇ ਨਾਂ ਕਈ ਵੱਡੇ ਰਿਕਾਰਡ ਕਰ ਲਏ। ਦੇਖੋ ਅੰਕੜੇ-
ਭਾਰਤੀ ਖਿਡਾਰੀਆਂ ਵਲੋਂ ਇਕ ਟੈਸਟ 'ਚ 150+ਸਕੋਰ ਤੇ 5 ਵਿਕਟਾਂ
ਵੀਨੂ ਮਾਂਕਡ ਬਨਾਮ ਇੰਗਲੈਂਡ (1952)
ਪੋਲੀ ਉਮਰੀਗਰ ਬਨਾਮ ਵੈਸਟਇੰਡੀਜ਼ (1962)
ਰਵਿੰਦਰ ਜਡੇਜਾ ਬਨਾਮ ਸ਼੍ਰੀਲੰਕਾ (2022)*
ਇਹ ਵੀ ਪੜ੍ਹੋ : ਭਾਰਤੀ ਟੀਮ ਨੇ ਵਿਰਾਟ ਨੂੰ ਦਿੱਤਾ ‘ਗਾਰਡ ਆਫ ਆਨਰ’, ਕੋਹਲੀ ਨੇ ਦਿੱਤੀ ਇਹ ਪ੍ਰਤੀਕਿਰਿਆ
ਘਰੇਲੂ ਜ਼ਮੀਨ 'ਤੇ ਖੱਬੇ ਹੱਥ ਦੇ ਸਪਿਨਰਸ ਵਲੋਂ ਸਭ ਤੋਂ ਜ਼ਿਆਦਾ 5 ਵਿਕਟ ਹਾਲ
8 - ਬਿਸ਼ਨ ਸਿੰਘ ਬੇਦੀ
8 - ਰਵਿੰਦਰ ਜਡੇਜਾ *
7 - ਪ੍ਰਗਿਆਨ ਓਝਾ
ਭਾਰਤੀ ਖਿਡਾਰੀਆਂ ਵਲੋਂ ਟੈਸਟ ਮੈਚ 'ਚ ਸੈਂਕੜਾ ਤੇ 5 ਵਿਕਟ ਹਾਲ
ਵੀਨੂ ਮਾਂਕਡ ਬਨਾਮ ਇੰਗਲੈਂਡ (1952)
ਪੋਲੀ ਉਮਰੀਗਰ ਬਨਾਮ ਵੈਸਟਇੰਡੀਜ਼ (1962)
ਅਸ਼ਵਿਨ ਬਨਾਮ ਵੈਸਟਇੰਡੀਜ਼ (2011)
ਅਸ਼ਵਿਨ ਬਨਾਮ ਵੈਸਟਇੰਡੀਜ਼ (2016)
ਅਸ਼ਵਿਨ ਬਨਾਮ ਇੰਗਲੈਂਡ (2021)
ਰਵਿੰਦਰ ਜਡੇਜਾ ਬਨਾਮ ਸ਼੍ਰੀਲੰਕਾ (2022)*
ਇਹ ਵੀ ਪੜ੍ਹੋ : ਆਖਿਰ ਕੀ ਸੀ ‘ਬਾਲ ਆਫ ਦਿ ਸੈਂਚੁਰੀ’, ਜਿਸ ਤੋਂ ਸ਼ੇਨ ਵਾਰਨ ਵੀ ਹੋ ਗਏ ਸਨ ਹੈਰਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡੇਵਿਸ ਕੱਪ : ਬੋਪੰਨਾ-ਸ਼ਰਨ ਨੇ ਭਾਰਤ ਨੂੰ ਅਜੇਤੂ ਬੜ੍ਹਤ ਦਿਵਾ ਕੇ ਵਿਸ਼ਵ ਗਰੁੱਪ ਇਕ 'ਚ ਬਣਾਏ ਰਖਿਆ
NEXT STORY