ਸਪੋਰਟਸ ਡੈਸਕ : ਭਾਰਤ ਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ਵਿਚ ਖੇਡਿਆ ਜਾ ਰਿਹਾ ਹੈ। ਇਹ ਮੈਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ 100ਵਾਂ ਮੈਚ ਹੈ। ਵਿਰਾਟ ਦੇ ਇਸ ਮੈਚ ਨੂੰ ਭਾਰਤੀ ਟੀਮ ਨੇ ਹੋਰ ਵੀ ਖਾਸ ਬਣਾ ਦਿੱਤਾ। ਭਾਰਤੀ ਟੀਮ ਜਦੋਂ ਫੀਲਡਿੰਗ ਕਰਨ ਲਈ ਮੈਦਾਨ ’ਤੇ ਆਈ ਤਾਂ ਟੀਮ ਦੇ ਖਿਡਾਰੀਆਂ ਨੇ ਵਿਰਾਟ ਕੋਹਲੀ ਨੂੰ ‘ਗਾਰਡ ਆਫ ਆਨਰ’ ਦੇ ਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ : ਸਰਕਾਰੀ ਸਨਮਾਨ ਨਾਲ ਹੋਵੇਗਾ ਸ਼ੇਨ ਵਾਰਨ ਦਾ ਅੰਤਿਮ ਸੰਸਕਾਰ, ਕ੍ਰਿਕਟ ਬੋਰਡ ਇੰਝ ਦੇਵੇਗਾ ਸ਼ਰਧਾਂਜਲੀ
ਟੈਸਟ ਮੈਚ ਦੇ ਦੂਸਰੇ ਦਿਨ ਭਾਰਤੀ ਟੀਮ ਨੇ 574 ਦੌੜਾਂ ’ਤੇ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਮੈਦਾਨ ’ਤੇ ਫੀਲਡਿੰਗ ਕਰਨ ਲਈ ਭਾਰਤੀ ਟੀਮ ਆਈ ਤਾਂ ਸਾਰੇ ਖਿਡਾਰੀ ਵਿਰਾਟ ਨੂੰ ਸਨਮਾਨ ਦੇਣ ਲਈ ਆਹਮੋ-ਸਾਹਮਣੇ ਲਾਈਨ ਬਣਾ ਕੇ ਖੜ੍ਹੇ ਹੋ ਗਏ ਤੇ ਜਿਵੇਂ ਹੀ ਵਿਰਾਟ ਕੋਹਲੀ ਆਏ ਤਾਂ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਦੇ ਕੇ ਸਨਮਾਨਿਤ ਕੀਤਾ। ਖਿਡਾਰੀਆਂ ਵੱਲੋਂ ਸਨਮਾਨ ਨੂੰ ਵਿਰਾਟ ਨੇ ਵੀ ਪੂਰੇ ਦਿਲੋਂ ਸਵੀਕਾਰ ਕੀਤਾ। ਵਿਰਾਟ ਨੇ ਹੱਥ ਉਪਰ ਕਰਕੇ ਖਿਡਾਰੀਆਂ ਦਾ ਸ਼ੁਕਰੀਆ ਕੀਤਾ। ਇਸ ਤੋਂ ਬਾਅਦ ਵਿਰਾਟ ਨੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਗਲੇ ਲਾ ਲਿਆ ਤੇ ਉਨ੍ਹਾਂ ਨੂੰ ਥੈਂਕਸ ਕਿਹਾ। ਇਸ ਦੌਰਾਨ ਮੋਹਾਲੀ ਦਾ ਮੈਦਾਨ ਵਿਰਾਟ ਦੇ ਨਾਂ ਨਾਲ ਗੂੰਜ ਰਿਹਾ ਸੀ।
ਜ਼ਿਕਰਯੋਗ ਹੈ ਕਿ ਟੈਸਟ ਮੈਚ ਤੋਂ ਪਹਿਲੇ ਦਿਨ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਕੋਹਲੀ ਦੇ ਬੈਗੀ ਬਲਿਊ ਕੈਪ ਦੇ ਕੇ 100ਵੇਂ ਟੈਸਟ ਲਈ ਸਨਮਾਨਿਤ ਕੀਤਾ। ਇਸ ਕੈਪ ਦੇ ਉਪਰ ਵਿਰਾਟ ਦਾ ਨਾਂ ਤੇ ਉਨ੍ਹਾਂ ਦੇ 100 ਟੈਸਟ ਮੈਚ ਨੰਬਰ ਲਿਖੇ ਹੋਏ ਸਨ। ਇਸ ਦੌਰਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਨਾਲ ਮੌਜੂਦ ਸਨ।
ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 32 ਦੌੜਾਂ ਨਾਲ ਹਰਾਇਆ
NEXT STORY