ਸਪੋਰਟਸ ਡੈਸਕ— ਪ੍ਰਸ਼ੰਸਕ ਇਕ ਵਾਰ ਫਿਰ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੈਦਾਨ 'ਤੇ ਐਕਸ਼ਨ 'ਚ ਦੇਖਣ ਲਈ ਬੇਤਾਬ ਹਨ ਪਰ ਇਸ ਦੌਰਾਨ ਜੋ ਖਬਰ ਸਾਹਮਣੇ ਆ ਰਹੀ ਹੈ, ਉਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਦਰਅਸਲ, ਬੁਮਰਾਹ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਧਾਕੜ ਕ੍ਰਿਕਟਰ ਨੂੰ ਕਿਹਾ ਹੈ ਕਿ ਉਹ ਸੱਟਾਂ ਨਾਲ ਗ੍ਰਸਤ ਹੋਣ ਕਾਰਨ ਦੁਬਾਰਾ ਮੈਦਾਨ 'ਤੇ ਉਤਰਨ ਦੀ ਜਲਦਬਾਜ਼ੀ ਨਾ ਕਰੇ। ਬੁਮਰਾਹ ਨੂੰ ਪਹਿਲਾਂ ਆਲ ਇੰਡੀਆ ਚੋਣ ਕਮੇਟੀ ਦੀ ਸਿਫਾਰਿਸ਼ 'ਤੇ ਵਨਡੇ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ 29 ਸਾਲਾ ਬੁਮਰਾਹ ਨੇ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਵਨਡੇ ਦੇ ਸਥਾਨ ਗੁਹਾਟੀ 'ਚ ਰਿਪੋਰਟ ਨਹੀਂ ਕੀਤੀ ਸੀ।
ਬੁਮਰਾਹ ਪਹਿਲਾਂ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਸਿਖਲਾਈ ਲੈ ਰਿਹਾ ਸੀ ਅਤੇ ਉਸ ਨੂੰ ਫਿੱਟ ਐਲਾਨਿਆ ਗਿਆ ਸੀ ਪਰ ਭਾਰਤੀ ਬੋਰਡ ਉਸ ਨੂੰ ਕੁਝ ਹੋਰ ਸਮੇਂ ਲਈ ਆਰਾਮ ਦੇਣਾ ਚਾਹੁੰਦਾ ਹੈ ਕਿਉਂਕਿ ਸੰਗਠਨ ਚਾਹੁੰਦਾ ਹੈ ਕਿ ਬੁਮਰਾਹ ਆਗਾਮੀ ਬਾਰਡਰ ਗਾਵਸਕਰ ਟਰਾਫੀ ਅਤੇ ਵਨਡੇ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਹੋ ਜਾਵੇ।
ਇਸ ਦੌਰਾਨ, ਭਾਰਤੀ ਬੋਰਡ ਨੇ ਅਜੇ ਰਸਮੀ ਤੌਰ 'ਤੇ ਫੈਸਲੇ ਦਾ ਐਲਾਨ ਕਰਨਾ ਹੈ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਚੋਣ ਕਮੇਟੀ ਨੇ ਫੈਸਲਾ ਟੀਮ ਪ੍ਰਬੰਧਨ 'ਤੇ ਛੱਡ ਦਿੱਤਾ ਹੈ ਅਤੇ ਉਹ ਚੁੱਪਚਾਪ ਇਸ 'ਤੇ ਕੰਮ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤੇਜ਼ ਗੇਂਦਬਾਜ਼ ਆਸਟ੍ਰੇਲੀਆ ਦੇ ਭਾਰਤ ਦੌਰੇ ਤੋਂ ਪਹਿਲਾਂ ਖ਼ੁਦ ਨੂੰ ਤਿਆਰ ਕਰਨ ਲਈ ਨਿਊਜ਼ੀਲੈਂਡ ਸੀਰੀਜ਼ ਲਈ ਵਾਪਸੀ ਕਰੇਗਾ।
ਇਹ ਵੀ ਪੜ੍ਹੋ : ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੋਂ SIT ਨੇ ਮੁੜ ਸਾਢੇ 7 ਘੰਟੇ ਕੀਤੀ ਪੁੱਛਗਿੱਛ, ਦੋ ਮੋਬਾਇਲ ਫੋਨ ਵੀ ਕੀਤੇ ਜ਼ਬਤ
ਬੁਮਰਾਹ ਏਸ਼ੀਆ ਕੱਪ ਦੇ ਬਾਅਦ ਤੋਂ ਖੇਡ ਤੋਂ ਹਨ ਦੂਰ
ਜ਼ਿਕਰਯੋਗ ਹੈ ਕਿ ਅਹਿਮਦਾਬਾਦ ਵਿੱਚ ਪੈਦਾ ਹੋਇਆ ਇਹ ਕ੍ਰਿਕਟਰ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਤੋਂ ਦੂਰ ਹੈ। ਉਹ 2022 ਵਿੱਚ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਤੋਂ ਖੁੰਝ ਗਿਆ ਸੀ। ਭਾਰਤੀ ਟੀਮ ਨੂੰ ਉਸਦੀ ਗੈਰਮੌਜੂਦਗੀ ਦਾ ਨਤੀਜਾ ਭੁਗਤਣਾ ਪਿਆ ਕਿਉਂਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਟਰਾਫੀ ਨੂੰ ਜਿੱਤਣ 'ਚ ਅਸਫਲ ਰਹੀ।
ਹੁਣ ਬੁਮਰਾਹ ਭਾਵੇਂ ਵਨਡੇ ਸੀਰੀਜ਼ 'ਚ ਨਹੀਂ ਖੇਡਣਗੇ ਪਰ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਵਰਗੇ ਸੀਨੀਅਰ ਕ੍ਰਿਕਟਰ ਟੀਮ 'ਚ ਵਾਪਸੀ ਕਰਨਗੇ ਅਤੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਮੰਗਲਵਾਰ 10 ਜਨਵਰੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਸ਼ਡਿਊਲ
ਪਹਿਲਾ ਵਨਡੇ, 10 ਜਨਵਰੀ, ਗੁਹਾਟੀ
ਦੂਜਾ ਵਨਡੇ 12 ਜਨਵਰੀ ਕੋਲਕਾਤਾ
ਤੀਜਾ ਵਨਡੇ, 15 ਜਨਵਰੀ, ਤਿਰੂਅਨੰਤਪੁਰਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੂਰਯਕੁਮਾਰ ਖੁਸ਼ਕਿਸਮਤ ਹਨ ਕਿਉਂਕਿ ਉਹ ਭਾਰਤੀ ਹਨ ਨਾ ਕਿ ਪਾਕਿਸਤਾਨੀ, ਸਲਮਾਨ ਬੱਟ ਨੇ PCB 'ਤੇ ਵਿੰਨ੍ਹਿਆ ਨਿਸ਼ਾਨਾ
NEXT STORY