ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਕ੍ਰਿਕਟ ਢਾਂਚੇ 'ਤੇ ਸਾਬਕਾ ਪਾਕਿਸਤਾਨੀ ਕਪਤਾਨ ਸਲਮਾਨ ਬੱਟ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਇਕ ਬਿਆਨ ਦਿੱਤਾ ਹੈ ਜਿਸ ਨਾਲ ਪੂਰੇ ਪਾਕਿਸਤਾਨ 'ਚ ਤਹਿਲਕਾ ਮਚ ਗਿਆ ਹੈ। ਦਰਅਸਲ ਸਲਮਨ ਬੱਟ ਕਿਹਾ ਹੈ ਕਿ ਜੇਕਰ ਸੂਰਯਕੁਮਾਰ ਯਾਦਵ ਪਾਕਿਸਤਾਨ 'ਚ ਹੁੰਦੇ ਤਾਂ ਭਾਰਤ ਦੇ ਸਟਾਰ ਬੱਲੇਬਾਜ਼ ਲਈ 30 ਸਾਲ ਦੀ ਉਮਰ 'ਚ ਰਾਸ਼ਟਰੀ ਟੀਮ ਦਾ ਹਿੱਸਾ ਬਣਨਾ ਬਹੁਤ ਹੀ ਮੁਸ਼ਕਿਲ ਹੁੰਦਾ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਆਧਾਰ 'ਤੇ ਸੂਰਯਕੁਮਾਰ ਯਾਦਵ ਨੇ 2021 ਵਿੱਚ ਇੰਗਲੈਂਡ ਦੇ ਖਿਲਾਫ 30 ਸਾਲ ਦੀ ਉਮਰ ਵਿੱਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ।
ਬੱਟ ਨੇ ਕਿਹਾ, 'ਮੈਂ ਹਰ ਜਗ੍ਹਾ ਪੜ੍ਹ ਰਿਹਾ ਸੀ ਕਿ ਉਹ 30 ਸਾਲ ਤੋਂ ਵੱਧ ਦੀ ਉਮਰ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਆਇਆ ਸੀ। ਮੈਨੂੰ ਲੱਗਦਾ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਹ ਭਾਰਤੀ ਹੈ। ਜੇਕਰ ਉਹ ਪਾਕਿਸਤਾਨ ਵਿੱਚ ਹੁੰਦਾ ਤਾਂ ਉਸ ਨੇ 30 ਤੋਂ ਵੱਧ ਦੀ ਨੀਤੀ ਦਾ ਸ਼ਿਕਾਰ ਹੋਣਾ ਸੀ। ਉਸ ਨੇ ਕਿਹਾ, ਰਮੀਜ਼ ਰਾਜਾ ਦੀ ਅਗਵਾਈ ਵਾਲੀ ਪੀਸੀਬੀ ਨੇ 30 ਜਾਂ ਇਸ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਰਾਸ਼ਟਰੀ ਟੀਮ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੋਂ SIT ਨੇ ਮੁੜ ਸਾਢੇ 7 ਘੰਟੇ ਕੀਤੀ ਪੁੱਛਗਿੱਛ, ਦੋ ਮੋਬਾਇਲ ਫੋਨ ਵੀ ਕੀਤੇ ਜ਼ਬਤ
ਸੂਰਯਕੁਮਾਰ ਨੇ ਸ਼੍ਰੀਲੰਕਾ ਦੇ ਖਿਲਾਫ ਤੀਜੇ ਟੀ-20I ਵਿੱਚ ਧਮਾਕੇਦਾਰ ਪਾਰੀ ਖੇਡੀ ਤੇ ਸ਼੍ਰੀਲੰਕਾ ਦੇ ਗੇਂਦਬਾਜ਼ਾਂ 'ਤੇ ਕਹਿਰ ਵਰ੍ਹਾਉਂਦੇ ਹੋਏ 51 ਗੇਂਦਾਂ 'ਤੇ ਅਜੇਤੂ 112 ਦੌੜਾਂ ਬਣਾਈਆਂ, ਇਹ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਉਸਦਾ ਤੀਜਾ ਸੈਂਕੜਾ ਹੈ। ਇਸ ਤੋਂ ਇਲਾਵਾ, ਉਸਨੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ਟੀ-20I ਸੀਰੀਜ਼ ਨੂੰ ਖਤਮ ਕੀਤਾ।
ਬੱਟ ਨੇ ਕਿਹਾ, 'ਜੋ ਟੀਮ 'ਚ ਹਨ, ਉਹ ਠੀਕ ਹਨ। ਜੋ ਟੀਮ ਵਿੱਚ ਨਹੀਂ ਹਨ ਉਨ੍ਹਾਂ ਕੋਲ ਮੌਕਾ ਨਹੀਂ ਹੈ। ਸੂਰਯਕੁਮਾਰ 30 ਸਾਲ ਦੀ ਉਮਰ 'ਚ ਟੀਮ 'ਚ ਸ਼ਾਮਲ ਹੋਏ ਸਨ ।ਇਸ ਲਈ ਉਨ੍ਹਾਂ ਦਾ ਮਾਮਲਾ ਵੱਖਰਾ ਹੈ। ਬੱਟ ਨੇ ਸੂਰਯਕੁਮਾਰ ਦੇ ਪ੍ਰਭਾਵਸ਼ਾਲੀ ਹੁਨਰ ਦੀ ਤਾਰੀਫ ਕਰਦੇ ਹੋਏ ਕਿਹਾ, "ਫਿਟਨੈਸ, ਸ਼ਾਨਦਾਰ ਬੱਲੇਬਾਜ਼ੀ, ਬੱਲੇਬਾਜ਼ੀ ਦੀ ਪਰਿਪੱਕਤਾ... ਅਜਿਹਾ ਲਗਦਾ ਹੈ ਕਿ ਉਸ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਗੇਂਦਬਾਜ਼ ਕਿਸ ਕਿਸਮ ਦੀ ਗੇਂਦਬਾਜ਼ੀ ਕਰਨ ਜਾ ਰਹੇ ਹਨ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੋ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਆਸਟ੍ਰੇਲੀਆ ਓਪਨ ਤੋਂ ਹਟੀ
NEXT STORY