ਸਪੋਰਟਸ ਡੈਸਕ- ਅਮਰੀਕਾ ਅਤੇ ਭਾਰਤ ਵਿਚਾਲੇ ਟੀ-20 ਵਿਸ਼ਵ ਕੱਪ ਦਾ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਮਰੀਕਾ ਦੀ ਟੀਮ ਨੇ 19.5 ਓਵਰਾਂ 'ਚ 7 ਵਿਕਟਾਂ ਗੁਆ ਕੇ 110 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਦਿੱਤਾ। ਅਮਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਅਰਸ਼ਦੀਪ ਸਿੰਘ ਨੇ ਸ਼ਾਇਨ ਜਹਾਂਗੀਰ ਨੂੰ 0 ਦੇ ਸਕੋਰ 'ਤੇ ਆਊਟ ਕੀਤਾ। ਅਮਰੀਕਾ ਨੂੰ ਦੂਜਾ ਝਟਕਾ ਐਂਡ੍ਰਿਸ ਗੋਸ ਦੇ ਆਊਟ ਹੋਣ ਨਾਲ ਲੱਗਾ। ਗੋਸ 2 ਦੌੜਾਂ ਬਣਾ ਅਰਸ਼ਦੀਪ ਸਿੰਘ ਵਲੋਂ ਆਊਟ ਹੋਇਆ। ਅਮਰੀਕਾ ਨੂੰ ਤੀਜਾ ਝਟਕਾ ਕਪਤਨ ਆਰੋਨ ਜੋਨਸ ਦੇ ਆਊਟ ਹੋਣ ਨਾਲ ਲੱਗਾ। ਆਰੋਨ 11 ਦੌੜਾਂ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋਇਆ। ਅਮਰੀਕਾ ਦੀ ਚੌਥੀ ਵਿਕਟ ਸਟੀਵਨ ਟੇਲਰ ਦੇ ਆਊਟ ਹੋਣ ਨਾਲ ਡਿੱਗੀ। ਸਟੀਵਨ 24 ਦੌੜਾਂ ਬਣਾ ਅਕਸ਼ਰ ਪਟੇਲ ਵਲੋਂ ਬੋਲਡ ਹੋਇਆ। ਅਮਰੀਕਾ ਦੀ ਪੰਜਵੀਂ ਵਿਕਟ ਨਿਤੀਸ਼ ਕੁਮਾਰ ਦੇ ਆਊਟ ਹੋਣ ਨਾਲ ਡਿੱਗੀ। ਨਿਤੀਸ਼ 27 ਦੌੜਾਂ ਬਣਾ ਅਰਸ਼ਦੀਪ ਸਿੰਘ ਵਲੋਂ ਆਊਟ ਹੋਇਆ। ਅਮਰੀਕਾ ਦੀ ਛੇਵੀਂ ਵਿਕਟ ਕੋਰੀ ਐਂਡਰਸਨ ਦੇ ਆਊਟ ਹੋਣ ਨਾਲ ਡਿੱਗੀ। ਐਂਡਰਸਨ 14 ਦੌੜਾਂ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋਇਆ । ਭਾਰਤ ਲਈ ਅਰਸ਼ਦੀਪ ਸਿੰਘ ਨੇ 4, ਹਾਰਦਿਕ ਪੰਡਯਾ ਨੇ 2 ਤੇ ਅਕਸ਼ਰ ਪਟੇਲ ਨੇ 1 ਵਿਕਟਾਂ ਲਈਆਂ
ਇਹ ਵੀ ਪੜ੍ਹੋ : T20 CWC : ਪਾਕਿਸਤਾਨ ਨੇ ਇਕਤਰਫ਼ਾ ਅੰਦਾਜ਼ 'ਚ ਕੈਨੇਡਾ ਨੂੰ ਹਰਾਇਆ, ਸੁਪਰ-8 ਦੀਆਂ ਉਮੀਦਾਂ ਰੱਖੀਆਂ ਕਾਇਮ
ਦੋਵੇਂ ਟੀਮਾਂ ਦੀ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ
ਅਮਰੀਕਾ : ਸਟੀਵਨ ਟੇਲਰ, ਸ਼ਯਾਨ ਜਹਾਂਗੀਰ, ਐਂਡਰੀਜ਼ ਗੌਸ (ਵਿਕਟਕੀਪਰ), ਐਰੋਨ ਜੋਨਸ (ਕਪਤਾਨ), ਨਿਤੀਸ਼ ਕੁਮਾਰ, ਕੋਰੀ ਐਂਡਰਸਨ, ਹਰਮੀਤ ਸਿੰਘ, ਸ਼ੈਡਲੀ ਵੈਨ ਸ਼ਾਲਕਵਿਕ, ਜਸਦੀਪ ਸਿੰਘ, ਸੌਰਭ ਨੇਤਰਾਵਲਕਰ, ਅਲੀ ਖਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਸ਼ਵ ਕੱਪ ਕੁਆਲੀਫਾਇੰਗ : ਕਤਰ ਵਲੋਂ ਵਿਵਾਦਤ ਗੋਲ ਦਾ ਮਾਮਲਾ ਭਖਿਆ, ਭਾਰਤ ਵਲੋਂ ਜਾਂਚ ਦੀ ਮੰਗ
NEXT STORY