ਪੋਰਟ ਆਫ ਸਪੇਨ— ਭਾਰਤੀ ਰਨ ਮਸ਼ੀਨ ਵਿਰਾਟ ਕੋਹਲੀ ਨੇ ਵਨ ਡੇ ਕ੍ਰਿਕਟ 'ਚ ਵੈਸਟਇੰਡੀਜ਼ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਦਾ ਰਿਕਾਰਡ ਤੋੜ ਦਿੱਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਦੂਜੇ ਵਨ ਡੇ 'ਚ ਆਪਣੀ ਪਾਰੀ ਦਾ 19ਵਾਂ ਰਨ ਬਣਾਉਂਦੇ ਹੀ ਮਿਆਂਦਾਦ ਦਾ ਰਿਕਾਰਡ ਤੋੜ ਦਿੱਤਾ। ਮਿਆਂਦਾਦ ਨੇ ਵੈਸਟਇੰਡੀਜ਼ ਦੇ ਖਿਲਾਫ ਕੁਲ 1930 ਦੌੜਾਂ ਬਣਾਈਆਂ ਸਨ ਜਦਕਿ ਵਿਰਾਟ ਇਸ ਤੋਂ ਅੱਗੇ ਨਿਕਲ ਗਏ ਹਨ। ਮਿਆਂਦਾਦ ਨੇ ਵੈਸਟਇੰਡੀਜ਼ ਵਿਰੁੱਧ 64 ਮੈਚਾਂ ਦੀ 64 ਪਾਰੀਆਂ 'ਚ 33.85 ਦੇ ਔਸਤ ਨਾਲ 1930 ਦੌੜਾਂ ਬਣਾਈਆਂ ਸਨ। ਇਸ 'ਚ ਇਕ ਸੈਂਕੜਾ ਤੇ 12 ਅਰਧ ਸੈਂਕੜੇ ਸ਼ਾਮਲ ਹਨ। ਵਿਰਾਟ ਨੇ ਵਿੰਡੀਜ਼ ਵਿਰੁੱਧ 34ਵੇਂ ਮੈਚ 'ਚ ਹੀ ਮਿਆਂਦਾਦ ਨੂੰ ਪਿੱਛੇ ਛੱਡ ਦਿੱਤਾ ਹੈ।
ਵਿਰਾਟ ਨੇ ਇਸ ਮੈਚ ਤੋਂ ਪਹਿਲਾਂ ਤਕ ਵੈਸਟਇੰਡੀਜ਼ ਵਿਰੁੱਧ ਵਨ ਡੇ 'ਚ ਸਭ ਤੋਂ ਜ਼ਿਆਦਾ 7 ਸੈਂਕੜੇ ਤੇ 10 ਅਰਧ ਸੈਂਕੜੇ ਬਣਾਏ ਸਨ। ਵੈਸਟਇੰਡੀਜ਼ ਖਿਲਾਫ ਸਭ ਤੋਂ ਜ਼ਿਆਦਾ ਵਨ ਡੇ ਦੌੜਾਂ ਬਣਾਉਣ ਵਾਲਿਆਂ 'ਚ ਆਸਟਰੇਲੀਆ ਦੇ ਮਾਰਕ ਵਾਅ (1708) ਤੀਜੇ, ਦੱਖਣੀ ਅਫਰੀਕਾ ਦੇ ਆਲਰਾਊਂਡਰ ਜੈਕਸ ਕੈਲਿਸ (1666) ਚੌਥੇ ਤੇ ਪਾਕਿਸਤਾਨ ਦੇ ਰਮੀਜ਼ ਰਾਜਾ (1624) ਪੰਜਵੇਂ ਨੰਬਰ 'ਤੇ ਹੈ। ਭਾਰਤੀਆਂ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਵਿੰਡੀਜ਼ ਵਿਰੁੱਧ 39 ਪਾਰੀਆਂ 'ਚ 1573 ਦੌੜਾਂ ਤੇ ਰਾਹੁਲ ਦ੍ਰਾਵਿੜ ਨੇ 38 ਪਾਰੀਆਂ 'ਚ 1348 ਦੌੜਾਂ ਬਣਾਈਆਂ।
300 ਵਨ ਡੇ ਖੇਡਣ ਵਾਲਾ ਵਿੰਡੀਜ਼ ਦਾ ਪਹਿਲਾ ਖਿਡਾਰੀ ਬਣਿਆ ਗੇਲ
NEXT STORY