ਸਪੋਰਟਸ ਡੈਸਕ : ਆਪਣੇ ਡੈਬਿਊ ਮੈਚ ’ਚ ਓਪਨਰ ਯਸ਼ਸਵੀ ਜੈਸਵਾਲ (171 ਦੌੜਾਂ) ਤੇ ਆਰ. ਅਸ਼ਵਿਨ (12 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪਹਿਲੇ ਟੈਸਟ ’ਚ ਵੈਸਟਇੰਡੀਜ਼ ਨੂੰ ਪਾਰੀ ਤੇ 141 ਦੌੜਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ 150 ਦੌੜਾਂ ’ਤੇ ਹੀ ਆਲ ਆਊਟ ਕਰ ਦਿੱਤਾ। ਇਸ ਦੇ ਜਵਾਬ ’ਚ ਭਾਰਤੀ ਬੱਲੇਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਦੋਹਾਂ ਵਿਚਾਲੇ ਪਹਿਲੀ ਵਿਕਟ ਲਈ 229 ਦੌੜਾਂ ਦੀ ਸਾਂਝੇਦਾਰੀ ਹੋਈ।
ਇਹ ਖ਼ਬਰ ਵੀ ਪੜ੍ਹੋ - Big Breaking: ਤਰਨਤਾਰਨ 'ਚ ਪੁਲਸ ਵੱਲੋਂ ਲੁਟੇਰਿਆਂ ਦਾ ਐਨਕਾਊਂਟਰ, ਇਕ ਲੁਟੇਰੇ ਦੀ ਹੋਈ ਮੌਤ
ਰੋਹਿਤ ਸ਼ਰਮਾ 103 ਦੌੜਾਂ ਬਣਾ ਕੇ ਆਊਟ ਹੋ ਗਏ। ਯਸ਼ਸਵੀ ਜੈਸਵਾਲ ਨੇ ਆਪਣੇ ਡੈਬੀਊ ਮੁਕਾਬਲੇ ਵਿਚ ਹੀ 171 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ 76 ਦੌੜਾਂ ਬਣਾਈਆਂ। ਅਖ਼ੀਰ ਵਿਚ ਰਵਿੰਦਰ ਰਡੇਜਾ ਨੇ 37 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਨੂੰ 271 ਦੌੜਾਂ ਦੀ ਲੀਡ ਦੁਆਈ। ਮੈਚ ਦੇ ਤੀਜੇ ਦਿਨ ਭਾਰਤ ਨੇ 5 ਵਿਕਟਾਂ ਗੁਆ ਕੇ 421 ਦੌੜਾਂ ਬਣਾਈਆਂ ਤੇ ਪਾਰੀ ਐਲਾਨ ਦਿੱਤੀ। ਦੂਜੀ ਪਾਰੀ ’ਚ ਖੇਡਣ ਉੱਤਰੀ ਵੈਸਟਇੰਡੀਜ਼ ਦੀ ਟੀਮ ਵੱਲੋਂ ਕੋਈ ਵੀ ਬੱਲੇਬਾਜ਼ ਕ੍ਰੀਜ਼ ’ਤੇ ਟਿਕ ਕੇ ਨਹੀਂ ਖੇਡ ਸਕਿਆ। ਵੈਸਟਇੰਡੀਜ਼ ਵੱਲੋਂ ਐਲਿਕ ਐਲਥਾਂਜਾ ਨੇ ਹੀ ਸਭ ਤੋਂ ਵੱਧ 28 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਦੂਜੀ ਪਾਰੀ ’ਚ ਅਸ਼ਵਿਨ ਨੇ 7, ਜਡੇਜਾ ਨੇ 2 ਤੇ ਮੁਹੰਮਦ ਸਿਰਾਜ਼ ਨੇ 1 ਵਿਕਟ ਲਈ। ਅਸ਼ਵਿਨ ਨੇ ਪਹਿਲੀ ਵਿਚ ਵੀ 5 ਵਿਕਟਾਂ ਝਟਕਾਈਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ 12 ਅਗਸਤ ਨੂੰ ਓਂਟਾਰੀਓ ਵਿਖੇ
NEXT STORY