ਪੋਰਟ ਆਫ ਸਪੇਨ— ਕਪਤਾਨ ਵਿਰਾਟ ਕੋਹਲੀ ਦੀ ਰਿਕਾਰਡਾਂ ਨਾਲ ਭਰੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ ਮੇਜ਼ਬਾਨ ਵੈਸਟਇੰਡੀਜ਼ ਨੂੰ ਮੀਂਹ ਪ੍ਰਭਾਵਿਤ ਮੈਚ ਵਿਚ 59 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 279 ਦੌੜਾਂ ਦਾ ਚੁਣੌਤੀਪੂਰਨ ਬਣਾਇਆ ਸੀ ਤੇ ਵੈਸਟਇੰਡੀਜ਼ ਨੂੰ ਮੀਂਹ ਦੇ ਅੜਿੱਕੇ ਕਾਰਨ ਡਕਵਰਥ ਲੂਈਸ ਨਿਯਮ ਤਹਿਤ 46 ਓਵਰਾਂ ਵਿਚ 270 ਦੌੜਾਂ ਬਣਾਉਣੀਆਂ ਸਨ ਪਰ ਉਹ ਭਾਰਤੀ ਗੇਂਦਬਾਜ਼ਾਂ ਸਾਹਮਣੇ 42 ਓਵਰਾਂ ਵਿਚ 210 ਦੌੜਾਂ 'ਤੇ ਹੀ ਢੇਰ ਹੋ ਗਈ। ਮੇਜ਼ਬਾਨ ਵਿੰਡੀਜ਼ ਵਲੋਂ ਸਭ ਤੋਂ ਵੱਧ ਏਵਿਨ ਲੂਈਸ ਨੇ 65 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਨਿਕੋਲਸ ਪੂਰਨ 42 ਦੌੜਾਂ ਦੀ ਪਾਰੀ ਨਾਲ ਟੀਮ ਦਾ ਦੂਜਾ ਵੱਡਾ ਸਕੋਰਰ ਰਿਹਾ। ਇਸ ਤਰ੍ਹਾਂ ਭਾਰਤੀ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਪਹਿਲਾ ਵਨ ਡੇ ਮੀਂਹ ਕਾਰਨ ਰੱਦ ਹੋ ਗਿਆ ਸੀ। ਹੁਣ ਆਖਰੀ ਵਨ ਡੇ 14 ਅਗਸਤ ਨੂੰ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਕੋਹਲੀ ਨੇ 125 ਗੇਂਦਾਂ 'ਤੇ 14 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 120 ਦੌੜਾਂ ਬਣਾਈਆਂ। ਇਹ ਵਨ ਡੇ ਵਿਚ ਉਸਦਾ 42ਵਾਂ ਸੈਂਕੜਾ ਹੈ। ਉਸ ਨੇ ਇਸ ਵਿਚਾਲੇ ਸ਼੍ਰੇਅਸ ਅਈਅਰ (68 ਗੇਂਦਾਂ 'ਤੇ 71 ਦੌੜਾਂ) ਨਾਲ ਚੌਥੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ। ਵੈਸਟਇੰਡੀਜ਼ ਨੇ ਆਖਰੀ 10 ਓਵਰਾਂ ਵਿਚ ਵਾਪਸੀ ਕੀਤੀ ਤੇ ਇਸ ਵਿਚਾਲੇ ਸਿਰਫ 67 ਦੌੜਾਂ ਦਿੱਤੀਆਂ ਤੇ 4 ਵਿਕਟਾਂ ਲਈਆਂ। ਉਸ ਵਲੋਂ ਕਾਰਲੋਸ ਬ੍ਰੈੱਥਵੇਟ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 53 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਖੇਡ ਅੱਗੇ ਵਧਣ ਦੇ ਨਾਲ ਪਿੱਚ ਹੌਲੀ ਹੁੰਦੀ ਜਾ ਰਹੀ ਹੈ ਤੇ ਅਜਿਹੇ ਵਿਚ ਵੈਸਟਇੰਡੀਜ਼ ਲਈ ਟੀਚੇ ਤਕ ਪਹੁੰਚਣਾ ਆਸਾਨ ਹੋਵੇਗਾ। ਉਸ ਦੀਆਂ ਨਜ਼ਰਾਂ ਕ੍ਰਿਸ ਗੇਲ 'ਤੇ ਟਿਕੀਆਂ ਰਹਿਣਗੀਆਂ। ਇਸ ਮੈਦਾਨ 'ਤੇ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ 272 ਦੌੜਾਂ ਦਾ ਹੈ।

ਟੀਮਾਂ:
ਵੈਸਟਇੰਡੀਜ਼ : ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰਨ ਹੇਟਮੇਅਰ, ਰੋਸਟਨ ਚੇਜ਼, ਜੇਸਨ ਹੋਲਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਕੇਮਰ ਰੋਚ, ਸ਼ੈਲਡਨ ਕੋਟਰੇਲ, ਓਸ਼ੇਨ ਥਾਮਸ।
ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੇਦਾਰ ਜਾਧਵ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ,ਖਲੀਲ ਅਹਿਮਦ।
ਸੌਰਭ ਨੇ ਹੈਦਰਾਬਾਦ ਓਪਨ ਦਾ ਜਿੱਤਿਆ ਖਿਤਾਬ
NEXT STORY