ਸਪੋਰਟਸ ਡੈਸਕ— ਹਰਾਰੇ ਦੇ ਮੈਦਾਨ 'ਤੇ ਪੰਜਵੇਂ ਟੀ-20 ਮੈਚ ਦੌਰਾਨ ਭਾਵੇਂ ਹੀ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਪਹਿਲੇ ਓਵਰ 'ਚ ਹੀ ਆਊਟ ਹੋ ਗਏ ਪਰ ਇਸ ਤੋਂ ਪਹਿਲਾਂ ਉਸ ਨੇ ਇਕ ਗੇਂਦ 'ਤੇ ਟੀਮ ਲਈ 13 ਦੌੜਾਂ ਜੋੜ ਕੇ ਇਕ ਅਨੋਖਾ ਰਿਕਾਰਡ ਬਣਾਇਆ। ਚੌਥੇ ਟੀ-20 ਮੈਚ 'ਚ 93 ਦੌੜਾਂ ਬਣਾਕੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਮਦਦ ਕਰਨ ਵਾਲੇ ਜਾਇਸਵਾਲ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਲਗਾਇਆ। ਉਦੋਂ ਜ਼ਿੰਬਾਬਵੇ ਦਾ ਕਪਤਾਨ ਸਿਕੰਦਰ ਰਜ਼ਾ ਗੇਂਦਬਾਜ਼ੀ ਕਰ ਰਿਹਾ ਸੀ। ਰਜ਼ਾ ਦੀ ਇਹ ਗੇਂਦ ਨੋ ਬਾਲ ਸੀ। ਇਸ ਕਾਰਨ ਭਾਰਤ ਦਾ ਸਕੋਰ ਬਿਨਾਂ ਕਿਸੇ ਗੇਂਦ ਦੇ 7 ਦੌੜਾਂ ਬਣ ਗਿਆ। ਰਜ਼ਾ ਦੀ ਅਗਲੀ ਲੀਗਲ ਗੇਂਦ 'ਤੇ ਜਾਇਸਵਾਲ ਨੇ ਇਕ ਵਾਰ ਫਿਰ ਸਾਹਮਣੇ ਛੱਕਾ ਲਗਾਇਆ। ਇਸ ਤਰ੍ਹਾਂ ਭਾਰਤੀ ਟੀਮ ਨੂੰ ਸਿਰਫ਼ ਇਕ ਲੀਗਲ ਗੇਂਦ 'ਤੇ 13 ਦੌੜਾਂ ਮਿਲੀਆਂ।
ਜਾਇਸਵਾਲ ਸਿਕੰਦਰ ਰਜ਼ਾ ਦਾ ਸ਼ਿਕਾਰ ਹੋ ਗਿਆ
ਜਾਇਸਵਾਲ ਨੇ ਪਹਿਲੀਆਂ ਦੋ ਗੇਂਦਾਂ 'ਤੇ ਛੱਕੇ ਲਗਾ ਕੇ ਆਪਣੇ ਇਰਾਦੇ ਦਿਖਾ ਦਿੱਤੇ ਸਨ। ਪਿਛਲੇ ਮੈਚ ਵਿੱਚ ਸੈਂਕੜੇ ਤੋਂ ਖੁੰਝ ਜਾਣ ਦਾ ਦੁੱਖ ਉਸ ਦੀਆਂ ਅੱਖਾਂ ਵਿੱਚ ਝਲਕ ਰਿਹਾ ਸੀ। ਉਸ ਨੇ ਰਜ਼ਾ ਵੱਲੋਂ ਸੁੱਟੇ ਓਵਰ ਦੀ ਹਰ ਗੇਂਦ 'ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦੀ ਕੀਮਤ ਉਸ ਨੂੰ ਵਿਕਟ ਗੁਆ ਕੇ ਚੁਕਾਉਣੀ ਪਈ। ਜਾਇਸਵਾਲ ਰਜ਼ਾ ਦੀ ਚੌਥੀ ਗੇਂਦ ਨੂੰ ਸਮਝ ਨਹੀਂ ਸਕੇ ਅਤੇ ਲਾਈਨ ਮਿਸ ਹੋਣ ਕਾਰਨ ਬੋਲਡ ਹੋ ਗਏ। ਜੈਸਵਾਲ ਨੇ 5 ਗੇਂਦਾਂ 'ਤੇ 12 ਦੌੜਾਂ ਬਣਾਈਆਂ।
ਸਲਮਾਨ ਬੱਟ ਨੇ ਬਾਬਰ ਆਜ਼ਮ ਦੀ ਜਗ੍ਹਾ ਇਸ ਨੂੰ ਚੁਣਿਆ ਪਾਕਿਸਤਾਨ ਦਾ ਕਪਤਾਨ
NEXT STORY