ਸਪੋਰਟਸ ਡੈਸਕ- ਜ਼ਿੰਬਾਬਵੇ ਅਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਜਾ ਰਿਹਾ ਹੈ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਯਸ਼ਸਵੀ ਜਾਇਸਵਾਲ 12 ਦੌੜਾਂ ਬਣਾ ਰਜ਼ਾ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਅਭਿਸ਼ੇਕ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਅਭਿਸ਼ੇਕ 14 ਦੌੜਾਂ ਬਣਾ ਮੁਜ਼ਰਾਬਾਨੀ ਵਲੋਂ ਆਊਟ ਹੋਇਆ। ਭਾਰਤ ਦੀ ਚੌਥੀ ਵਿਕਟ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਡਿੱਗੀ। ਸ਼ੁਭਮਨ 13 ਦੌੜਾਂ ਬਣਾ ਨਗਾਰਵਾ ਵਲੋਂ ਆਊਟ ਹੋਇਆ।
ਭਾਰਤ ਦੀ ਚੌਥੀ ਵਿਕਟ ਰਿਆਨ ਪਰਾਗ ਦੇ ਆਊਟ ਹੋਣ ਨਾਲ ਡਿੱਗੀ। ਰਿਆਨ 22 ਦੌੜਾਂ ਬਣਾ ਬ੍ਰੈਂਡਨ ਮਾਵੁਟਾ ਵਲੋਂ ਆਊਟ ਹੋਇਆ। ਭਾਰਤ ਦੀ ਪੰਜਵੀਂ ਵਿਕਟ ਸੰਜੂ ਸੈਮਸਨ ਦੇ ਆਊਟ ਹੋਣ ਨਾਲ ਡਿੱਗੀ। ਸੰਜੂ 58 ਦੌੜਾਂ ਬਣਾ ਮੁਜ਼ਾਰਬਾਨੀ ਵਲੋਂ ਆਊਟ ਹੋਇਆ। ਸ਼ਿਵਮ ਦੂਬੇ 26 ਦੌੜਾਂ ਬਣਾ ਰਨ ਆਊਟ ਹੋਇਆ। ਰਿੰਕੂ ਸਿੰਘ ਨੇ 11 ਦੌੜਾਂ ਤੇ ਵਾਸ਼ਿੰਗਟਨ ਸੁੰਦਰ ਨੇ 1 ਦੌੜ ਦਾ ਯੋਗਦਾਨ ਪਾਇਆ। ਜ਼ਿੰਬਾਬਵੇ ਲਈ ਸਿਕੰਦਰ ਰਜ਼ਾ ਨੇ 1, ਰਿਚਰਡ ਨਗਾਵਾਰਾ ਨੇ 1, ਬਲੈਸਿੰਗ ਮੁਜ਼ਰਾਬਾਨੀ ਨੇ 2 ਤੇ ਬ੍ਰੈਂਡਨ ਮਾਵੁਟਾ ਨੇ 1 ਵਿਕਟਾਂ ਲਈਆਂ। ਭਾਰਤ ਨੇ ਚੌਥਾ ਮੈਚ ਜਿੱਤ ਕੇ ਸੀਰੀਜ਼ 'ਚ ਪਹਿਲਾਂ ਹੀ ਅਜੇਤੂ ਬੜ੍ਹਤ ਬਣਾ ਲਈ ਹੈ। ਪਰ ਟੀਮ ਫਾਈਨਲ ਮੈਚ ਵਿੱਚ ਵੀ ਜਿੱਤ ਦਰਜ ਕਰਨਾ ਚਾਹੇਗੀ। ਭਾਰਤ ਨੂੰ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਟੀਮ ਨੇ ਲਗਾਤਾਰ ਤਿੰਨ ਮੈਚ ਜਿੱਤੇ ਹਨ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ - ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਰਿੰਕੂ ਸਿੰਘ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਕੁਮਾਰ
ਜ਼ਿੰਬਾਬਵੇ - ਵੇਸਲੀ ਮਧਵੇਰੇ, ਤਦੀਵਾਨਾਸ਼ੇ ਮਾਰੂਮਾਨੀ, ਬ੍ਰਾਇਨ ਬੇਨੇਟ, ਡੀਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਜੋਨਾਥਨ ਕੈਂਪਬੈਲ, ਫਰਾਜ਼ ਅਕਰਮ, ਕਲਾਈਵ ਮਡਾਂਡੇ (ਵਿਕਟਕੀਪਰ), ਬ੍ਰੈਂਡਨ ਮਾਵੁਟਾ, ਰਿਚਰਡ ਨਗਾਰਵਾ, ਬਲੇਸਿੰਗ ਮੁਜ਼ਾਰਬਾਨੀ
ਭਾਰਤੀ ਓਲੰਪਿਕ ਮੁਹਿੰਮ ਦਾ ਜਸ਼ਨ ਮਨਾਉਣ ਲਈ 'ਪੈਰਿਸ 'ਚ ਭਾਰਤ' ਮੈਰਾਥਨ ਸ਼ੁਰੂ
NEXT STORY