helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, DEC 25, 2025
ਇਸ ਕੰਪਨੀ ਦੇ ਸੰਸਥਾਪਕ ਨੇ ਦਿੱਤਾ ਔਰਤਾਂ ਨੂੰ ਮਾਂ...
ਮਸਜਿਦ 'ਚ ਸ਼ਾਮ ਦੀ ਨਮਾਜ਼ ਦੌਰਾਨ ਹੋਇਆ ਵੱਡਾ...
ਦੇਸ਼ ਭਰ 'ਚ ਕ੍ਰਿਸਮਸ ਦੀ ਰੌਣਕ: ਰੌਸ਼ਨੀਆਂ ਨਾਲ...
ਉਨਾਵ ਜਬਰ ਜ਼ਨਾਹ ਕੇਸ 'ਚ ਨਵਾਂ ਮੋੜ: ਕੁਲਦੀਪ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦੇ 28ਵੇਂ ਮੈਚ 'ਚ ਭਾਰਤ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੁਕਾਬਲੇ 'ਚ 11 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 224 ਦੌੜਾਂ ਬਣਾਈਆਂ ਪਰ ਅਫਗਾਨਿਸਤਾਨੀ ਟੀਮ ਇਹ ਛੋਟਾ ਟੀਚਾ ਹਾਸਲ ਨਾ ਕਰ ਸਕੀ ਅਤੇ 49.5 ਓਵਰ 'ਚ 213 ਦੌੜਾਂ 'ਤੇ ਢੇਰ ਹੋ ਗਈ। ਸ਼ੁੱਕਰਵਾਰ ਨੂੰ ਸ਼੍ਰੀਲੰਕਾ ਵੱਲੋਂ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤੇ ਜਾਣ ਦੇ ਬਾਅਦ ਸ਼ਨੀਵਾਰ ਨੂੰ ਅਫਗਾਨਿਸਤਾਨ ਨੇ ਵੀ ਟੀਮ ਇੰਡੀਆ ਕਾਫੀ ਪਰੇਸ਼ਾਨ ਕੀਤਾ ਅਤੇ ਆਖਰੀ ਓਵਰ ਤਕ ਮੈਚ 'ਚ ਪਕੜ ਬਣਾਈ ਰੱਖੀ। ਹਾਲਾਂਕਿ ਮੁਹੰਮਦ ਸ਼ਮੀ ਦੀ ਹੈਟ੍ਰਿਕ ਅਤੇ ਬੁਮਰਾਹ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਮੈਚ 'ਚ ਜਿੱਤ ਹਾਸਲ ਕਰ ਲਈ। ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ ਜਦੋਂ ਸਕੋਰ ਛੋਟਾ ਹੋਵੇ ਤਾਂ ਕਿਸੇ ਵੀ ਟੀਮ ਨੂੰ ਜਿੱਤ ਦਿਵਾਉਣ ਦਾ ਸਾਰਾ ਭਾਰ ਉਸ ਦੇ ਗੇਂਦਬਾਜ਼ਾਂ ਦੇ ਮੋਢਿਆਂ 'ਤੇ ਹੁੰਦਾ ਹੈ ਅਤੇ ਇਹੋ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਕੀਤਾ। ਬੁਮਰਾਹ, ਸ਼ਮੀ, ਯੁਜਵੇਂਦਰ ਚਾਹਲ, ਹਾਰਦਿਕ ਪੰਡਯਾ ਨੇ ਲਗਾਤਾਰ ਵਕਫੇ 'ਤੇ ਟੀਮ ਇੰਡੀਆ ਨੂੰ ਵਿਕਟ ਦਿਵਾਏ ਜਦਕਿ ਕੁਲਦੀਪ ਯਾਦਵ ਨੂੰ ਵਿਕਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ। ਸ਼ਮੀ ਨੇ 4, ਬੁਮਰਾਹ-ਯੁਜਵੇਂਦਰ ਚਾਹਲ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟ ਲਏ। ਡੈਥ ਓਵਰਸ 'ਚ ਕਮਾਲ ਦੀ ਗੇਂਦਬਾਜ਼ੀ ਇਕ ਸਮੇਂ ਜਦੋਂ ਅਫਗਾਨਿਸਤਾਨ ਜਿੱਤ ਵੱਲ ਵੱਧ ਰਿਹਾ ਸੀ ਅਤੇ ਮੁਹੰਮਦ ਨਬੀ ਕ੍ਰੀਜ਼ 'ਤੇ ਮੌਜੂਦ ਸਨ ਤਾਂ ਅਜਿਹੇ ਸਮੇਂ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਖੁਦ ਨੂੰ ਸਾਬਤ ਕੀਤਾ। ਹਾਰਦਿਕ ਪੰਡਯਾ ਨੇ ਨਜੀਬੁੱਲ੍ਹਾ ਜਾਦਰਾਨ ਦਾ ਵਿਕਟ ਲੈ ਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਇਸ ਤੋਂ ਬਾਅਦ ਚਾਹਲ ਨੇ ਰਾਸ਼ਿਦ ਖਾਨ ਨੂੰ ਸਟੰਪ ਆਊਟ ਕਰਾਇਆ। ਬੁਮਰਾਹ ਨੇ ਆਪਣੀ ਯਾਰਕਸ ਨਾਲ ਨਬੀ ਨੂੰ ਦੌੜ ਬਣਾਉਣ ਨਹੀਂ ਦਿੱਤੀਆਂ। ਅੰਤ 'ਚ ਸ਼ਮੀ ਨੇ ਹੈਟ੍ਰਿਕ ਲੈ ਕੇ ਅਫਗਾਨੀ ਪਾਰੀ ਸਮੇਟ ਕੇ ਭਾਰਤ ਦੀ ਜਿੱਤ ਤੈਅ ਕੀਤੀ। ਭਾਰਤ ਨੇ ਨਹੀਂ ਛੱਡੇ ਕੈਚ ਅਫਗਾਨਿਸਤਾਨ ਖਿਲਾਫ ਭਾਰਤ ਦੀ ਗ੍ਰਾਊਂਡ ਫੀਲਡਿੰਗ ਇੰਨੀ ਚੰਗੀ ਨਹੀਂ ਰਹੀ ਪਰ ਟੀਮ ਨੇ ਇਕ ਵੀ ਕੈਚ ਨਹੀਂ ਛੱਡਿਆ। ਯੁਜਵੇਂਦਰ ਚਾਹਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ ਨੇ ਜ਼ਬਰਦਸਤ ਕੈਚ ਫੜੇ, ਧੋਨੀ ਨੇ ਵੀ ਸ਼ਾਨਦਾਰ ਸਟੰਪਿੰਗ ਕੀਤੀ ਅਤੇ ਇਸੇ ਵਜ੍ਹਾ ਕਰਕੇ ਭਾਰਤ ਨੂੰ ਜਿੱਤ ਮਿਲੀ। ਧੋਨੀ ਦਾ ਤਜਰਬਾ ਧੋਨੀ ਦਾ ਤਜਰਬਾ ਵੀ ਇਸ ਮੈਚ 'ਚ ਕੰਮ ਆਇਆ। ਮੈਚ ਦੇ ਆਖਰੀ ਦੋ ਓਵਰਾਂ 'ਚ ਐੱਮ.ਐੱਸ.ਧੋਨੀ ਨੇ ਸ਼ਮੀ ਅਤੇ ਬੁਮਰਾਹ ਦੀ ਫੀਲਡਿੰਗ ਸੈੱਟ ਕੀਤੀ। ਬੁਮਰਾਹ ਨੇ ਤਾਂ ਆਪਣਾ ਓਵਰ ਆਸਾਨੀ ਨਾਲ ਕੱਢ ਲਿਆ ਪਰ ਸ਼ਮੀ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਦੇ ਦਿੱਤਾ। ਇਸ ਤੋਂ ਬਾਅਦ ਧੋਨੀ ਦੌੜ ਕੇ ਸ਼ਮੀ ਕੋਲ ਗਏ ਅਤੇ ਲੈਂਥ ਸਮਝਾਈ, ਜਿਸ ਤੋਂ ਬਾਅਦ ਇਸ ਗੇਂਦਬਾਜ਼ ਨੇ ਹੈਟ੍ਰਿਕ ਲੈ ਕੇ ਭਾਰਤ ਦੀ ਜਿੱਤ ਤੈਅ ਕੀਤੀ। ਵਿਰਾਟ ਦਾ ਸ਼ਾਨਦਾਰ ਅਰਧ ਸੈਂਕੜਾ ਸਾਊਥੰਪਟਨ ਦੀ ਜਿਸ ਪਿੱਚ 'ਤੇ ਦੂਜੇ ਬੱਲੇਬਾਜ਼ਾਂ ਨੂੰ ਖੇਡਣ 'ਚ ਦਿੱਕਤ ਆਈ, ਉਸੇ ਮੈਦਾਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 63 ਗੇਂਦਾਂ 'ਤੇ 67 ਦੌੜਾਂ ਬਣਾਈਆਂ। ਵਿਰਾਟ ਨੇ 5 ਚੌਕੇ ਲਗਾਏ ਅਤੇ ਉਨ੍ਹਾਂ ਨੇ 100 ਤੋਂ ਜ਼ਿਆਦਾ ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
ਟਾਪ ਸੀਡ ਸਿਤਸਿਪਾਸ ਕੁਆਰਟਰ ਫਾਈਨਲ 'ਚ ਹਾਰਿਆ
Stories You May Like
ਬਿਨਾਂ ਮਾਲ ਵਿਕੇ ਵਿਕ ਜਾਂਦੈ GST ਦਾ ਬਿਲ! ਵਿਭਾਗ ਦੀਆਂ ਮੁਸ਼ਕਲਾਂ ਵਧੀਆਂ
ਯੁਜਵੇਂਦਰ ਚਾਹਲ ਨੇ ਖਰੀਦੀ ਨਵੀਂ ਸ਼ਾਨਦਾਰ BMW ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਅੰਮ੍ਰਿਤਸਰ-ਮੜਗਾਂਵ 'ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ
ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਅੰਮ੍ਰਿਤਸਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਜ਼ੀਰੋ, ਹਾਈਵੇਅ ਮਾਰਗਾਂ...
ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ...
ਪੰਜਾਬ 'ਚ ਵੱਧ ਰਹੀ ਸਰਦੀ ਕਾਰਣ ਸਿਹਤ ਨੂੰ ਵੱਡਾ ਖ਼ਤਰਾ, ਬਚਾਅ ਲਈ ਡਾਕਟਰਾਂ ਨੇ...
ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ...
Sick Leave ਮੰਗਣ 'ਤੇ ਕਰ'ਤੀ ਪੱਕੀ ਛੁੱਟੀ! ਕਿਹਾ-'ਤੁਹਾਡੇ 'ਚ...'
ਸੁੱਕੀ ਠੰਡ ਤੇ ਪ੍ਰਦੂਸ਼ਣ ਨੇ ਵਧਾਈ ਚਿੰਤਾ, ਫਸਲਾਂ ਤੇ ਸਿਹਤ ਦੋਵੇਂ ਪ੍ਰਭਾਵਿਤ
Liver ਖਰਾਬ ਹੋਣ ਤੋਂ ਪਹਿਲਾਂ ਧੌਣ 'ਤੇ ਦਿਖਦੇ ਨੇ ਇਹ 4 ਸੰਕੇਤ! ਨਾ ਕਰਿਓ Ignore
ਆਖ਼ਿਰ ਜਨਮ ਵੇਲੇ ਕਿਉਂ ਰੋਂਦਾ ਹੈ ਬੱਚਾ ? ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਜਿੰਮ ਜਾਣ ਲਈ ਕੁੜੀ ਨੇ ਬੁੱਕ ਕਰਵਾਈ ਰੈਪਿਡੋ, ਮਗਰੋਂ ਚਾਲਕ ਨੇ ਇਕੱਲੀ ਨੂੰ ਦੇਖ...
ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ...
ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ...
ਧੁੰਦ ਕਾਰਨ ਘੱਟ ਵਿਜੀਬਿਲਟੀ ’ਚ ਸਫਲ ਲੈਂਡਿੰਗ ਦੀ ਤਿਆਰੀ, ਏਅਰਪੋਰਟ ਮੈਨੇਜਮੈਂਟ ਦਾ...
ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦਾਇਕ! ਇਹ ਲੋਕ ਜ਼ਰੂਰ ਕਰਨ ਪਰਹੇਜ਼
ਸਾਬਕਾ ਫੌਜੀ ਦੇ ਘਰ ’ਤੇ ਚਲਾਈਆਂ ਗੋਲੀਆਂ, cctv 'ਚ ਕੈਦ ਹਮਲਾਵਰ
Subscribe Now!