ਲੰਡਨ—ਚੋਟੀ ਦਾ ਦਰਜਾ ਪ੍ਰਾਪਤ ਯੂਨਾਨ ਦੇ ਸਿਤਸਿਪਾਸ ਨੂੰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਅਭਿਆਸ ਟੂਰਨਾਮੈਂਟ ਕਵੀਂਜ਼ ਕਲੱਬ ਦੇ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਤਸਿਪਾਸ ਨੂੰ 8ਵੀਂ ਸੀਡ ਕੈਨੇਡਾ ਦੇ ਫੇਲਿਕਸ ਓਗਰ ਐਲੇਸਿਮ ਹੱਥੋਂ 5-7, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਐਲੇਸਿਮ ਦਾ ਸੈਮੀਫਾਈਨਲ ਵਿਚ ਸਪੇਨ ਦੇ ਫੇਲਿਸਿਆਨੋ ਲੋਪੇਜ਼ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਛੇਵੀਂ ਸੀਡ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ 4-6, 6-4, 7-6 ਨਾਲ ਹਰਾਇਆ ਹੈ।

CWC 2019 : ਪਾਕਿ ਖਿਲਾਫ 20 ਸਾਲਾਂ ਤੋਂ ਨਹੀਂ ਜਿੱਤੀ ਦੱਖਣੀ ਅਫਰੀਕਾ
NEXT STORY