ਨਵੀਂ ਦਿੱਲੀ : ਕ੍ਰਿਕਟ ਦੇ ਧਾਕੜ ਲੈਗ ਸਪਿਨਰ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਇੰਗਲੈਂਡ ਅਤੇ ਮੌਜੂਦਾ ਚੈਂਪੀਅਨ ਆਸਟਰੇਲੀਆ ਦੇ ਨਾਲ-ਨਾਲ ਭਾਰਤ ਵੀ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਦਾਅਵੇਦਾਰਾਂ ਵਿਚੋਂ ਇਕ ਹੈ। ਵਾਰਨ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਲਿਖਿਆ, ''ਮੈਨੂੰ ਅਸਲ 'ਚ ਵਿਸ਼ਵਾਸ ਹੈ ਕਿ ਆਸਟਰੇਲੀਆ ਫਿਰ ਤੋਂ ਵਿਸ਼ਵ ਕੱਪ ਜਿੱਤ ਸਕਦਾ ਹੈ। ਮੈਨੂੰ ਲਗਦਾ ਹੈ ਕਿ ਇੰਗਲੈਂਡ ਅਤੇ ਭਾਰਤ ਵੀ ਇਸਦੇ ਦਾਅਵੇਦਾਰ ਹਨ।''

ਉਨ੍ਹਾਂ ਲਿਖਿਆ, ''ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਮੈਚ ਜੇਤੂ ਖਿਡਾਰੀ ਹਨ। ਜੇਕਰ ਚੌਣਕਰਤਾਵਾਂ ਨੇ ਸਹੀ ਤਰ੍ਹਾਂ ਆਪਣੀ ਭੂਮਿਕਾ ਨਿਭਾਈ ਤਾਂ ਆਸਟਰੇਲੀਆ ਫਿਰ ਤੋਂ ਵਿਸ਼ਵ ਕੱਪ ਜਿੱਤ ਸਕਦਾ ਹੈ। ਭਾਰਤ ਨੇ ਹਾਲ ਹੀ 'ਚ ਵਨ ਡੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇਸ ਸਾਲ ਵਿਦੇਸ਼ ਵਿਚ ਨਿਊਜ਼ੀਲੈਂ ਨੂੰ 4-1 ਨਾਲ ਹਰਾਉਣ ਤੋਂ ਪਹਿਲਾਂ ਆਸਟਰੇਲੀਆ ਨੂੰ 2-1 ਨਾਲ ਹਰਾਇਆ ਸੀ।''

ਮਿਤਾਲੀ ਨੂੰ ਨਹੀਂ ਮਿਲੀ ਪਲੇਇੰਗ ਇਲੈਵਨ 'ਚ ਜਗ੍ਹਾ, ਹਰਮਨਪ੍ਰੀਤ ਤੋਂ ਨਾਰਾਜ਼ ਹੋਏ ਫੈਨਜ਼
NEXT STORY