ਸਿਟਜਸ, ਸਪੇਨ (ਨਿਕਲੇਸ਼ ਜੈਨ)- ਭਾਰਤ ਦੇ ਗ੍ਰੈਂਡ ਮਾਸਟਰ ਅਭਿਮਨਿਊ ਪੌਰਾਣਿਕ ਨੇ ਸ਼ੁੱਕਰਵਾਰ ਨੂੰ ਇੱਥੇ ਆਯੋਜਿਤ ਦਸਵਾਂ ਸਨਵੇਅ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਖਿਤਾਬ ਜਿੱਤ ਲਿਆ ਹੈ। ਅਭਿਮਨਿਊ ਨੇ 50 ਦੇਸ਼ਾਂ ਦੇ 329 ਖਿਡਾਰੀਆਂ ਵਿੱਚੋਂ 10 ਰਾਊਂਡਾਂ ਵਿੱਚ 8 ਜਿੱਤਾਂ, ਇੱਕ ਡਰਾਅ ਅਤੇ ਇੱਕ ਹਾਰ ਦੇ ਨਾਲ 8.5 ਅੰਕ ਹਾਸਲ ਕਰਕੇ ਖ਼ਿਤਾਬ ਜਿੱਤਿਆ। ਅਭਿਮਨਿਊ ਨੇ ਹਮਵਤਨ ਐਸ. ਪੀ. ਸੇਥੁਰਮਨ ਨੂੰ ਆਖ਼ਰੀ ਦੌਰ ਵਿੱਚ ਸਫ਼ੈਦ ਟੁਕੜਿਆਂ ਨਾਲ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ।
ਇਹ ਵੀ ਪੜ੍ਹੋ : ਸੂਰਿਆਕੁਮਾਰ ਯਾਦਵ ਨੂੰ ਲੱਗੀ ਡੂੰਘੀ ਸੱਟ, T20 WC ਦੀਆਂ ਤਿਆਰੀਆਂ ਨੂੰ ਲੱਗਾ ਵੱਡਾ ਝਟਕਾ
ਇਸ ਤੋਂ ਇਲਾਵਾ 8 ਅੰਕਾਂ 'ਤੇ ਤਿੰਨ ਖਿਡਾਰੀ ਸਨ, ਜਿਸ 'ਚ ਅਮਰੀਕਾ ਦੇ ਜੈਕਬਸਨ ਬ੍ਰੈਂਡਨ ਨੇ ਆਖਰੀ ਦੌਰ 'ਚ ਭਾਰਤ ਦੇ ਸੀ. ਆਰ. ਜੀ. ਕ੍ਰਿਸ਼ਨਾ ਨੂੰ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ। ਅਰਵਿੰਦ ਚਿਤਾਂਬਰਮ ਫਾਈਨਲ ਰਾਊਂਡ 'ਚ ਰੂਸ ਦੇ ਮੁਰਜਿਨ ਵੋਲੋਦਰ ਨਾਲ ਡਰਾਅ ਖੇਡ ਕੇ ਤੀਜੇ ਸਥਾਨ 'ਤੇ ਰਹੇ। ਹੋਰ ਭਾਰਤੀ ਖਿਡਾਰੀਆਂ ਵਿੱਚ ਐਸ. ਪੀ. ਸੇਥੁਰਮਨ ਛੇਵੇਂ, ਇਨਿਆਨ ਪੀ ਸੱਤਵੇਂ ਅਤੇ ਰਾਜਾ ਰਿਤਵਿਕ 7.5 ਅੰਕ ਲੈ ਕੇ ਦਸਵੇਂ ਸਥਾਨ ’ਤੇ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ੁਕਲਾ ਦੱਤਾ ਭਾਰਤ ਦੀ ਅੰਡਰ-19 ਮਹਿਲਾ ਫੁੱਟਬਾਲ ਟੀਮ ਦੀ ਮੁੱਖ ਕੋਚ ਨਿਯੁਕਤ
NEXT STORY