ਓਮਾਨ- ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਮਨੀਸ਼ ਕੌਸ਼ਿਕ (63 ਕਿ. ਗ੍ਰਾ.) ਦੇ ਏਸ਼ੀਆ/ਓਸਨੀਆ ਓਲੰਪਿਕ ਕੁਆਲੀਫਾਇਰ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਓਲੰਪਿਕ ਕੋਟਾ ਲੈਣ ਨਾਲ ਭਾਰਤ ਨੇ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ 9 ਕੋਟਾ ਹਾਸਲ ਕਰ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਦਿੱਤਾ। ਭਾਰਤ ਨੇ 2012 ਦੇ ਲੰਡਨ ਓਲੰਪਿਕ ਵਿਚ 8 ਕੋਟਾ ਸਥਾਨ ਹਾਸਲ ਕੀਤੇ ਸਨ, ਜਿਸ ਨੂੰ ਹੁਣ ਉਸ ਨੇ 9 ਓਲੰਪਿਕ ਕੋਟਾ ਨਾਲ ਪਿੱਛੇ ਛੱਡ ਦਿੱਤਾ ਹੈ।
ਭਾਰਤ ਨੇ 2016 ਦੇ ਪਿਛਲੇ ਰੀਓ ਓਲੰਪਿਕ ਵਿਚ 6 ਕੋਟਾ ਸਥਾਨ ਹਾਸਲ ਕੀਤੇ ਸਨ। ਮਨੀਸ਼ ਦੇ ਕੋਟਾ ਹਾਸਲ ਕਰਦੇ ਹੀ ਭਾਰਤ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਦਿੱਤਾ। ਭਾਰਤ ਨੇ ਮਹਿਲਾ ਵਰਗ ਦੇ ਕੁਲ 5 ਓਲੰਪਿਕ ਕੋਟਾ ਵਿਚ 4 ਹਾਸਲ ਕਰ ਲਏ ਹਨ ਅਤੇ 57 ਕਿ. ਗ੍ਰਾ ਦਾ ਕੋਟਾ ਅਜੇ ਬਾਕੀ ਹੈ। ਟੂਰਨਾਮੈਂਟ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਵਿਕਾਸ ਕ੍ਰਿਸ਼ਣਨ (69) ਤੇ ਸਿਮਰਨਜੀਤ ਕੌਰ (60) ਫਾਈਨਲ ਵਿਚ ਪਹੁੰਚ ਚੁੱਕੇ ਹਨ, ਜਦਕਿ ਐੱਮ. ਸੀ. ਮੈਰੀਕਾਮ (51), ਅਮਿਤ ਪੰਘਲ (52), ਲਵਲੀਨਾ ਬੋਗਰੋਹੈਨ (69), ਪੂਜਾ ਰਾਣੀ (75), ਆਸ਼ੀਸ਼ ਕੁਮਾਰ (75) ਅਤੇ ਸਤੀਸ਼ ਕੁਮਾਰ (91 ਪਲੱਸ) ਨੂੰ ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਕਾਂਸੀ ਨਾਲ ਸਬਰ ਕਰਨਾ ਪਿਆ। ਮਨੀਸ਼ ਨੇ ਬੁੱਧਵਾਰ ਨੂੰ ਬਾਕਸ ਬਾਊਟ ਵਿਚ ਆਸਟਰੇਲੀਆ ਦੇ ਹੈਰੀਸਨ ਗਾਰਸਾਈਡ ਨੂੰ 4-1 ਨਾਲ ਹਰਾ ਕੇ ਕੋਟਾ ਹਾਸਲ ਕਰ ਲਿਆ।
ਭਾਰਤੀ ਟੀਮ ਦੇ ਇਨ੍ਹਾਂ ਖਿਡਾਰੀਆਂ ਦੀ ਸ਼ਾਨਦਾਰ ਹੈ ਫਿੱਟਨੈੱਸ, ਦੇਖੋ ਤਸਵੀਰਾਂ
NEXT STORY