ਚਟਗਾਂਵ (ਬੰਗਲਾਦੇਸ਼)- ਭਾਰਤ ਦੇ ਹਰਸ਼ਜੀਤ ਸਿੰਘ ਸੇਠੀ ਬੁੱਧਵਾਰ ਨੂੰ ਇੱਥੇ ਮੁਜੀਬ ਬੋਰਸ਼ੋ ਚਟਗਾਂਵ ਓਪਨ ਗੋਲਫ਼ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਦੇ ਨਾਲ ਤੀਜੇ ਤੇ ਹਮਵਤਨ ਖਿਡਾਰੀਆਂ ਦਰਮਿਆਨ ਚੋਟੀ 'ਤੇ ਚਲ ਰਹੇ ਹਨ। ਸਥਾਨਕ ਦਾਅਵੇਦਾਰ ਮੁਹੰਮਦ ਅਕਬਰ ਹੁਸੈਨ ਪੰਜ ਅੰਡਰ 67 ਦੇ ਸਕੋਰ ਦੇ ਨਾਲ ਚੋਟੀ 'ਤੇ ਹਨ। ਹੁਸੈਨ ਨੇ ਹਮਵਤਨ ਰਾਜੂ (68) 'ਤੇ ਇਕ ਸ਼ਾਟ ਦੀ ਬੜ੍ਹਤ ਬਣਾਈ ਰੱਖੀ ਹੈ।
ਇਹ ਵੀ ਪੜ੍ਹੋ : ਮਰੇ ਨੇ ਯੂਕ੍ਰੇਨੀ ਬੱਚਿਆਂ ਦੀ ਮਦਦ ਲਈ ਇਨਾਮੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ
ਸੇਠੀ ਨੇ ਦਿਨ ਦੀ ਸ਼ੁਰੂਆਤ 10ਵੇਂ, 11ਵੇਂ ਤੇ 12ਵੇਂ ਹੋਲ 'ਚ ਲਗਾਤਾਰ ਤਿੰਨ ਬਰਡੀ ਦੇ ਨਾਲ ਕੀਤੀ ਸੀ ਪਰ ਇਸ ਤੋਂ ਬਾਅਦ ਉਹ ਦੋ ਬੋਗੀ ਕਰ ਗਏ। ਸੇਠੀ ਨੇ ਇਸ ਤੋਂ ਬਾਅਦ ਫਰੰਟ ਨਾਈਨ 'ਚ ਚਾਰ ਹੋਰ ਬਰਡੀ ਕੀਤੀ ਪਰ ਫਿਰ ਦੋ ਬੋਗੀ ਕਰ ਗਏ। ਬੰਗਲਾਦੇਸ਼ ਦੇ ਮੁਹੰਮਦ ਰਸੇਲ, ਭਾਰਤ ਦੇ ਸ਼ੰਕਰ ਦਾਸ ਤੇ ਸ਼੍ਰੀਲੰਕਾ ਦੇ ਐੱਨ. ਥੰਗਰਾਜਾ ਦੋ ਅੰਡਰ 70 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਚਲ ਰਹੇ ਹਨ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਤੇ ਬੰਗਲਾਦੇਸ਼ ਦੇ ਚੋਟੀ ਦੇ ਗੋਲਫਰ ਸਿੱਦੀਕੁਰ ਰਹਿਮਾਨ 71 ਦੇ ਸਕੋਰ ਦੇ ਨਾਲ ਸੰਯੁਕਤ ਸਤਵੇਂ ਸਥਾਨ 'ਤੇ ਚਲ ਰਹੇ 16 ਖਿਡਾਰੀਆਂ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਾਹੁਲ ਚਾਹਰ ਨੇ ਇਸ਼ਾਨੀ ਜੌਹਰ ਨਾਲ ਕੀਤਾ ਵਿਆਹ, ਦੇਖੋ ਖਾਸ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਰੇ ਨੇ ਯੂਕ੍ਰੇਨੀ ਬੱਚਿਆਂ ਦੀ ਮਦਦ ਲਈ ਇਨਾਮੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ
NEXT STORY