ਸਪੋਰਟਸ ਡੈਸਕ— ਵਰਲਡ ਕੱਪ ਦਾ ਸ਼ਨੀਵਾਰ ਨੂੰ 44ਵਾਂ ਮੈਚ ਦੁਪਹਿਰ 3.00 ਵਜੇ ਤੋਂ ਲੀਡਸ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਹੈ ਅਤੇ ਉਸ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਜਦਕਿ ਸ਼੍ਰੀਲੰਕਾ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਿਆ ਹੈ। ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ 9ਵੀਂ ਵਾਰ ਵਰਲਡ ਕੱਪ ਦੇ ਇਤਿਹਾਸ 'ਚ ਆਹਮੋ-ਸਾਹਮਣੇ ਹੋਣਗੀਆਂ। ਸ਼੍ਰੀਲੰਕਾ 4 ਮੈਚਾਂ 'ਚ ਜਿੱਤਣ 'ਚ ਸਫਲ ਰਿਹਾ। ਭਾਰਤ ਨੂੰ 3 ਮੁਕਾਬਲਿਆਂ 'ਚ ਸਫਲਤਾ ਮਿਲੀ। ਇਕ ਮੈਚ 'ਚ ਨਤੀਜਾ ਨਹੀਂ ਨਿਕਲਿਆ।

ਦੋਹਾਂ ਟੀਮਾਂ ਦੇ ਮੈਚਾਂ ਦੇ ਦਿਲਚਸਪ ਅੰਕੜੇ
1. ਸ਼੍ਰੀਲੰਕਾ ਦੇ ਖਿਲਾਫ ਭਾਰਤ ਦਾ ਸਕਸੈਸ ਰੇਟ 62 ਫੀਸਦੀ ਹੈ।
2. ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨ-ਡੇ 'ਚ ਕੁੱਲ 158 ਮੈਚ ਖੇਡੇ ਗਏ ਹਨ। ਇਨ੍ਹਾਂ 158 ਮੈਚਾਂ 'ਚੋਂ ਭਾਰਤ ਨੇ 90 ਮੈਚ ਜਿੱਤੇ ਹਨ ਜਦਕਿ ਸ਼੍ਰੀਲੰਕਾ 56 ਮੈਚ ਜਿੱਤਿਆ ਹੈ। ਇਕ ਮੈਚ ਟਾਈ ਰਿਹਾ ਜਦਕਿ 11 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
3. ਵਰਲਡ ਕੱਪ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੁੱਲ 8 ਮੈਚ ਹੋਏ ਹਨ। ਇਨ੍ਹਾਂ 8 ਮੈਚਾਂ 'ਚੋਂ 3 ਮੈਚ ਭਾਰਤ ਨੇ ਜਿੱਤੇ ਹਨ ਜਦਕਿ 4 ਮੈਚ ਸ਼੍ਰੀਲੰਕਾ ਨੇ ਜਿੱਤੇ ਹਨ। ਇਕ ਮੈਚ ਦਾ ਕੋਈ ਨਹੀਂ ਨਿਕਲਿਆ ਹੈ।
4. ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਆਖਰੀ 5 ਮੁਕਾਬਲਿਆਂ 'ਚੋਂ 4 ਮੈਚ ਭਾਰਤ ਨੇ ਜਿੱਤੇ ਹਨ ਜਦਕਿ ਸ਼੍ਰੀਲੰਕਾ 1 ਮੈਚ ਜਿੱਤਿਆ ਹੈ।
5. ਭਾਰਤੀ ਟੀਮ ਵਰਲਡ ਕੱਪ 'ਚ ਪਿਛਲੀ ਵਾਰ ਸ਼੍ਰੀਲੰਕਾ ਤੋਂ 2007 'ਚ ਹਾਰੀ ਸੀ।
6. ਭਾਰਤ ਨੇ ਪਿਛਲੀ ਵਾਰ ਸ਼੍ਰੀਲੰਕਾ ਨੂੰ ਵਰਲਡ ਕੱਪ 'ਚ 2011 ਦੇ ਫਾਈਨਲ 'ਚ ਹਰਾਇਆ ਸੀ।
7. ਸ਼੍ਰੀਲੰਕਾ ਦੀ ਟੀਮ ਭਾਰਤ ਖਿਲਫ ਵਨ-ਡੇ 'ਚ ਪਿਛਲੀ ਵਾਰ 2017 'ਚ ਜਿੱਤੀ ਸੀ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਇੱਥੇ ਰਨ ਰੇਜ਼ ਕਰਨ ਵਾਲੀ ਟੀਮ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇੱਥੇ ਦੂਜੀ ਇਨਿੰਗ 'ਚ ਪਿੱਚ ਦੇ ਹੌਲੇ ਹੋਣ ਦੀ ਸੰਭਾਵਨਾ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਲੀਡਸ 'ਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 18 ਤੋਂ 20 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।
CWC 2019 : ਚੋਟੀ ਦੇ ਸਥਾਨ 'ਤੇ ਲੱਗੀਆਂ ਭਾਰਤ ਦੀਆਂ ਨਜ਼ਰਾਂ
NEXT STORY