ਕੋਲੰਬੋ : ਟੀ-20 ਵਿਸ਼ਵ ਕੱਪ 2026 ਦੇ ਸਭ ਤੋਂ ਵੱਡੇ ਮੁਕਾਬਲੇ ਯਾਨੀ ਭਾਰਤ ਬਨਾਮ ਪਾਕਿਸਤਾਨ ਮੈਚ ਤੋਂ ਪਹਿਲਾਂ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਐਤਵਾਰ ਨੂੰ ਕੋਲੰਬੋ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ 15 ਫਰਵਰੀ ਨੂੰ ਹੋਣ ਵਾਲੇ ਇਸ ਹਾਈ-ਵੋਲਟੇਜ ਮੈਚ ਨੂੰ ਇੱਕ 'ਆਮ ਮੈਚ' ਵਾਂਗ ਹੀ ਲੈ ਰਹੇ ਹਨ। ਫਰਹਾਨ ਅਨੁਸਾਰ, ਭਾਵੇਂ ਇਹ ਮੈਚ ਦਬਾਅ ਵਾਲਾ ਹੁੰਦਾ ਹੈ, ਪਰ ਇਸ ਵਾਰ ਪਾਕਿਸਤਾਨੀ ਟੀਮ ਇੱਕ ਵੱਖਰੀ ਮਾਨਸਿਕਤਾ ਨਾਲ ਮੈਦਾਨ ਵਿੱਚ ਉਤਰੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਟੀਮ ਨੀਦਰਲੈਂਡ ਅਤੇ ਅਮਰੀਕਾ ਨੂੰ ਹਰਾ ਕੇ ਗਰੁੱਪ-ਏ ਵਿੱਚ ਸਿਖਰ 'ਤੇ ਕਾਬਜ਼ ਹੈ।
ਸੂਰਿਆਕੁਮਾਰ ਯਾਦਵ ਦੇ ਬਿਆਨ 'ਤੇ ਪਲਟਵਾਰ ਫਰਹਾਨ ਨੇ ਭਾਰਤੀ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਦੇ ਉਸ ਪੁਰਾਣੇ ਬਿਆਨ ਨਾਲ ਅਸਹਿਮਤੀ ਜਤਾਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਹੁਣ ਭਾਰਤ-ਪਾਕਿਸਤਾਨ ਦੀ ਦੁਸ਼ਮਣੀ ਬਰਾਬਰੀ ਦੀ ਨਹੀਂ ਰਹੀ। ਫਰਹਾਨ ਨੇ ਕਿਹਾ ਕਿ ਏਸ਼ੀਆ ਕੱਪ ਵਿੱਚ ਮੁਕਾਬਲੇ ਇੱਕਤਰਫਾ ਨਹੀਂ ਸਨ ਅਤੇ ਪਾਕਿਸਤਾਨ ਨੇ ਆਖਰੀ ਸਮੇਂ ਤੱਕ ਡਟ ਕੇ ਟਾਕਰਾ ਕੀਤਾ ਸੀ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਵੀ ਉਨ੍ਹਾਂ ਦੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ, ਕਿਉਂਕਿ ਮੁਹੰਮਦ ਨਵਾਜ਼ ਅਤੇ ਸ਼ਾਦਾਬ ਖਾਨ ਵਰਗੇ ਖਿਡਾਰੀ ਚੰਗੀ ਫਾਰਮ ਵਿੱਚ ਹਨ ਅਤੇ ਲਗਾਤਾਰ ਦੋ ਜਿੱਤਾਂ ਨੇ ਟੀਮ ਦਾ ਆਤਮਵਿਸ਼ਵਾਸ ਵਧਾਇਆ ਹੈ।
ਬੁਮਰਾਹ ਦਾ ਸਾਹਮਣਾ ਕਰਨ ਲਈ ਤਿਆਰ ਆਪਣੇ ਨਿੱਜੀ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਫਰਹਾਨ ਨੇ ਦੱਸਿਆ ਕਿ ਅਮਰੀਕਾ ਵਿਰੁੱਧ 41 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਉਹ ਆਤਮਵਿਸ਼ਵਾਸ ਨਾਲ ਭਰਪੂਰ ਹਨ। ਜਦੋਂ ਉਨ੍ਹਾਂ ਨੂੰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਰੁੱਧ ਯੋਜਨਾ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਦੌੜਾਂ ਬਣਾਉਂਦੇ ਹੋ ਤਾਂ ਤੁਹਾਡੇ ਅੰਦਰ ਇੱਕ ਵੱਖਰਾ ਹੀ ਜੋਸ਼ ਹੁੰਦਾ ਹੈ ਅਤੇ ਉਹ ਭਾਰਤੀ ਗੇਂਦਬਾਜ਼ੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
T20 WC, SA vs AFG :ਦੱਖਣੀ ਅਫਰੀਕਾ ਨੇ ਛੇ ਵਿਕਟਾਂ 'ਤੇ 187 ਦੌੜਾਂ ਬਣਾਈਆਂ
NEXT STORY