ਸਪੋਰਟਸ ਡੈਸਕ— ਨਿਊਜ਼ੀਲੈਂਡ ਨੇ ਸਾਊਥੰਪਟਨ ਦੇ ਏਜਿਸ ਬਾਊਲ ’ਚ ਖੇਡੇ ਗਏ ਟੈਸਟ ਮੈਚ ’ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਉਦਘਾਟਨੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ’ਚ ਉਸ ਦਾ ਖ਼ਿਤਾਬ ਜਿੱਤਣ ਦਾ ਸੁਫ਼ਨਾ ਤੋੜ ਦਿੱਤਾ। ਕੋਹਲੀ ਦੀ ਕਪਤਾਨੀ ’ਚ ਇਕ ਵਾਰ ਫਿਰ ਭਾਰਤੀ ਟੀਮ ਨੂੰ ਆਈ. ਸੀ. ਸੀ. ਟੂਰਨਾਮੈਂਟ ’ਚ ਹਾਰ ਦਾ ਮੂੰਹ ਵੇਖਣਾ ਪਿਆ ਜਿਸ ਤੋਂ ਬਾਅਦ ਕੋਹਲੀ ਦੀ ਕਪਤਾਨੀ ’ਤੇ ਇਕ ਵਾਰ ਫਿਰ ਸਵਾਲ ਚੁੱਕੇ ਗਏ। ਜਦਕਿ 2013 ਦੇ ਬਾਅਦ ਭਾਰਤ ਕੋਈ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਖ਼ਿਤਾਬ ਨਹੀਂ ਜਿੱਤ ਸਕਿਆ ਹੈ। ਇਸ ਨੂੰ ਲੈ ਕੇ ਸੁਨੀਲ ਗਾਵਸਕਰ ਨੇ ਗੱਲ ਕੀਤੀ ਹੈ।
ਗਾਵਸਕਰ ਨੇ ਇਕ ਅਖ਼ਬਾਰ ਨਾਲ ਗੱਲਬਾਤ ’ਚ ਕਿਹਾ, ਜੇਕਰ ਤੁਸੀਂ ਪਿਛਲੇ ਕੁਝ ਮੈਚਾਂ ਨੂੰ ਦੇਖੋ ਤਾਂ ਅਜਿਹਾ ਲਗਦਾ ਹੈ ਕਿ ਸ਼ਾਇਦ ਕੋਈ ਮਾਨਸਿਕ ਰੁਕਾਵਟ ਹੈ ਜਿਸ ਦੀ ਵਜ੍ਹਾ ਨਾਲ ਅਸੀਂ ਆਈ. ਸੀ .ਸੀ. ਖ਼ਿਤਾਬ ਨਹੀਂ ਜਿੱਤ ਰਹੇ ਹਾਂ। ਪਰ ਇਸ ਡਬਲਯੂ. ਟੀ. ਸੀ. ਖ਼ਿਤਾਬ ਬਾਰੇ ਸਾਨੂੰ ਇਕ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਹਾਲਾਤ ਉਸ ਤਰ੍ਹਾਂ ਦੇ ਸਨ ਜਿਸ ਤਰ੍ਹਾਂ ਨਾਲ ਨਿਊਜ਼ੀਲੈਂਡ ਦੇ ਖ਼ਿਡਾਰੀ ਸਾਹਮਣਾ ਕਰਦੇ ਹਨ ਭਾਵ ਹਾਲਾਤ ਨਿਊਜ਼ੀਲੈਂਡ ਦੇ ਖਿਡਾਰੀਆਂ ਲਈ ਢੁਕਵੇਂ ਸਨ। ਇਸ ਲਈ ਉਨ੍ਹਾਂ ਨੇ ਇਸ ਨੂੰ ਥੋੜ੍ਹਾ ਸੌਖਾ ਸਮਝਿਆ ਪਰ ਭਾਰਤ ਦੇ ਨਾਲ ਅਜਿਹਾ ਨਹੀਂ ਸੀ। ਇਸੇ ਕਾਰਨ ਕੀਵੀ ਕ੍ਰਿਕਟਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਸਕੇ। ਸਾਬਕਾ ਮਹਾਨ ਬੱਲੇਬਾਜ਼ ਨੇ ਕਿਹਾ, ਇਸ ਤੋਂ ਪਹਿਲਾਂ ਕਿ ਲੋਕ ਭਾਰਤੀ ਖਿਡਾਰੀਆਂ ਨੂੰ ਦੋਸ਼ ਦੇਣਾ ਸ਼ੁਰੂ ਕਰਨ, ਉਨ੍ਹਾਂ ਨੂੰ ਇਸ ਉਪਰੋਕਤ ਗੱਲ ਨੂੰ ਸਮਝਣਾ ਚਾਹੀਦਾ ਹੈ।
ਕੀਰੋਨ ਪੋਲਾਰਡ ਦਾ ਧਮਾਕਾ, ਚੌਥੀ ਵਾਰ 200+ ਦੀ ਸਟ੍ਰਾਈਕ ਰੇਟ ਨਾਲ ਲਾਇਆ ਅਰਧ ਸੈਂਕੜਾ
NEXT STORY