ਬੈਂਗਲੁਰੂ : ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਜਬਰਦਸਤ ਪ੍ਰਦਰਸ਼ਨ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਨੂੰ ਪਹਿਲੇ ਗੈਰ ਅਧਿਕਾਰਤ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਮੰਗਲਵਾਰ ਨੂੰ ਪਾਰੀ ਅਤੇ 30 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਨੇ ਸਵੇਰੇ ਚਾਰ ਵਿਕਟ 'ਤੇ 99 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਆਖਰੀ ਦਿਨ 239 ਦੌੜਾਂ ਬਣਾਉਣੀਆਂ ਸੀ ਪਰ ਮਹਿਮਾਨ ਟੀਮ ਆਪਣੀ ਦੂਜੀ ਪਾਰੀ 'ਚ 308 ਦੌੜਾਂ 'ਤੇ ਆਊਟ ਹੋ ਗਈ। ਅਫਰੀਕਾ ਨੇ ਪਹਿਲੀ ਪਾਰੀ 'ਚ 246 ਦੌੜਾਂ ਬਣਾਈਆਂ ਸਨ ਜਦਕਿ ਭਾਰਤ-ਏ ਨੇ 8 ਵਿਕਟਾਂ 'ਤੇ 584 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨੀ। ਪਹਿਲੀ ਪਾਰੀ 'ਚ 56 ਦੌੜਾਂ 'ਤੇ ਪੰਜ ਵਿਕਟਾਂ ਲੈਣ ਵਾਲੇ ਸਿਰਾਜ ਨੇ ਦੂਜੀ ਪਾਰੀ 'ਚ 73 ਦੌੜਾਂ 'ਤੇ ਪੰਜ ਵਿਕਟਾਂ ਲੈ ਕੇ ਮੈਚ 'ਚ ਕੁੱਲ 10 ਵਿਕਟਾਂ ਲਈਆਂ। ਰਜਨੀਸ਼ ਗੁਰਬਾਨੀ ਨੇ 45 ਦੌੜਾਂ 'ਤੇ 2 ਵਿਕਟਾਂ, ਨਵਦੀਪ ਸੈਨੀ ਨੇ 24 ਦੌੜਾਂ 'ਤੇ 1 ਵਿਕਟ, ਅਕਸ਼ਰ ਪਟੇਲ ਨੇ 43 ਦੌੜਾਂ 'ਤੇ 1 ਵਿਕਟ ਅਤੇ ਯੁਜਵੇਂਦਰ ਚਾਹਲ ਨੇ 85 ਦੌੜਾਂ ਦੇ ਕੇ 1 ਵਿਕਟ ਲਈ। ਦੱਖਣੀ ਅਫਰੀਕਾ ਟੀਮ ੇ ਆਪਣਾ ਪੰਜਵਾਂ ਵਿਕਟ ਸਵੇਰੇ 121 ਦੌੜਾਂ 'ਤੇ ਗੁਆ ਦਿੱਤਾ। ਜੁਬਾਏਰ ਹਮਜਾ 126 ਗੇਂਦਾਂ 'ਚ 63 ਦੌੜਾਂ ਬਣਾ ਕੇ ਆਊਟ ਹੋਏ। ਰੂਡੀ ਸੇਕੰਡ ਨੇ 214 ਗੇਂਦਾਂ 'ਚ 15 ਚੌਕਿਆਂ ਦੀ ਮਦਦ ਨਾਲ 94 ਦੌੜਾਂ ਅਤੇ ਸ਼ਾਨ ਵੋਨ ਬਰਗ ਨੇ 175 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਦੋਵਾਂ ਨੇ 8 ਵਿਕਟ ਦੇ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੇ ਟੁੱਟਣ ਦੇ ਬਾਅਦ ਭਾਰਤ-ਏ ਦੇ ਗੇਂਦਬਾਜ਼ਾਂ ਨੇ ਦਬਾਅ ਬਣਾਉਂਦੇ ਹੋਏ ਵਿਰੋਧੀ ਟੀਮ ਦੀ ਪਾਰੀ ਨੂੰ 128.5 ਓਵਰਾਂ 308 ਦੌੜਾਂ 'ਤੇ ਸਮੇਟ ਦਿੱਤਾ ਅਤੇ ਇਕ ਪਾਰੀ ਨਾਲ ਜਿੱਤ ਹਾਸਲ ਕਰ ਲਈ।
ਟੈਸਟ ਕ੍ਰਿਕਟ 'ਚ ਏਸ਼ੀਆ ਤੋਂ ਬਾਹਰ 5 ਸਾਲਾਂ 'ਚ ਸਿਰਫ 1 ਸੈਂਕੜਾ ਹੀ ਜੜ ਸਕਿਆ ਇਹ ਭਾਰਤੀ ਖਿਡਾਰੀ
NEXT STORY