ਸਪੋਰਟਸ ਡੈਸਕ- ਭਾਰਤ ਏ ਤੇ ਸ਼੍ਰੀਲੰਕਾ ਏ ਦਰਮਿਆਨ ਤਿਕੋਣੀ ਸੀਰੀਜ਼ ਦਾ ਚੌਥਾ ਮੈਚ ਅੱਜ ਦਾਂਬੁਲਾ ਦੇ ਰਨਗਿਰੀ ਦਾਂਬੁਲਾ ਕੌਮਾਂਤਰੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਸ਼੍ਰੀਲੰਕਾ ਏ ਨੇ ਭਾਰਤ ਏ ਨੂੰ ਸੁਪਰ ਓਵਰ 'ਚ ਹਰਾਇਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸੂਰਿਆਂਸ਼ ਸ਼ੇਡਗੇ ਦੀਆਂ 72 ਦੌੜਾਂ ਤੇ ਵਿਪਰਾਜ ਨਿਗਮ ਦੀਆਂ 51 ਦੌੜਾਂ ਦੀ ਬਦੌਲਤ 49.2 ਓਵਰਾਂ ਆਲ ਆਊਟ ਹੋ ਕੇ 265 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 266 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 265 ਦੌੜਾਂ ਬਣਾਈਆਂ ਤੇ ਮੈਚ ਟਾਈ ਹੋ ਗਿਆ। ਸ਼੍ਰੀਲੰਕਾ ਲਈ ਸਦੀਰਾ ਸਮਰਵਿਕਰਮਾ ਨੇ 93 ਦੌੜਾਂ ਬਣਾਈਆਂ। ਸੁਪਰ ਓਵਰ 'ਚ ਸ਼੍ਰੀਲੰਕਾ ਨੇ ਕੁੱਲ 18 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 19 ਦੌੜਾਂ ਦਾ ਟੀਚਾ ਦਿੱਤਾ ਪਰ ਟੀਮ ਇੰਡੀਆ ਗੇਮ ਨੂੰ ਫਿਨਿਸ਼ ਨਾ ਕਰ ਸਕੀ ਭਾਰਤ ਏ ਟੀਮ ਹਾਰ ਗਈ। ਇਸ ਹਾਰ ਨਾਲ ਇੰਡੀਆ ਏ ਦੇ ਫਾਈਨਲ 'ਚ ਪੁੱਜਣ ਦੀ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ।
ਮਿਤਰਭਾ ਗੁਹਾ ਨੇ ਈ-ਸਪੋਰਟਸ ਨੇਸ਼ਨਜ਼ ਕੱਪ ਲਈ ਕੀਤਾ ਕੁਆਲੀਫਾਈ
NEXT STORY