ਮੁੰਬਈ : ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਭਾਰਤ ਏ ਮਹਿਲਾ ਕ੍ਰਿਕਟ ਟੀਮ ਕਲ ਤੀਜੇ ਅਤੇ ਆਖਰੀ ਟੀ-20 ਮੈਚ ਵਿਚ ਆਸਟਰੇਲੀਆ ਏ ਖਿਲਾਫ ਉਤਰੇਗੀ ਤਾਂ ਉਸ ਦਾ ਟੀਚਾ 3-0 ਨਾਲ ਜਿੱਤ ਦਰਜ ਕਰਨ ਦਾ ਹੋਵੇਗਾ। ਆਈ. ਸੀ. ਸੀ. ਟੀ-20 ਵਿਸ਼ਵ ਕੱਪ ਲਈ ਵੈਸਟਇੰਡੀਜ਼ ਜਾਣ ਤੋਂ ਪਹਿਲਾਂ ਆਸਟਰੇਲੀਆ ਏ ਨੂੰ ਕਲੀਨ ਸਵੀਪ ਕਰ ਕੇ ਭਾਰਤ ਆਪਣੀ ਟੀਮ ਦਾ ਉਤਸ਼ਾਹ ਵਧਾਉਣਾ ਚਾਹੇਗਾ।
ਇਸ ਮੈਚ ਵਿਚ ਜੇਮਿਮਾ ਰੋਡ੍ਰਿਗਜ਼, ਅਨੁਜਾ ਪਾਟਿਲ, ਡੀ ਹੇਮਲਤਾ
ਦੇ ਕੋਲ ਵੀ ਦੌੜਾਂ ਬਣਾ ਕੇ ਲੈਅ ਹਾਸਲ ਕਰਨ ਦਾ ਮੌਕਾ ਹੋਵੇਗਾ। ਪਹਿਲੇ ਮੈਚ ਵਿਚ ਅਰਧ ਸੈਂਕੜਾ ਬਣਾਉਣ ਵਾਲੀ ਸਮ੍ਰਿਤੀ ਮੰਧਾਨਾ ਦੂਜੇ ਮੈਚ 'ਚ ਨਹੀਂ ਚਲ ਸਕੀ ਜੋ ਦੋਬਾਰਾ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਕਪਤਾਨ ਹਰਮਨਪ੍ਰੀਤ ਕੌਰ ਅਤੇ ਤਜ਼ਰਬੇਕਾਰ ਮਿਤਾਲੀ ਰਾਜ ਵੀ ਆਪਣੀ ਲੈਅ ਬਰਕਰਾਰ ਰੱਖਣਾ ਚਾਹੇਗੀ। ਸੀਰੀਜ਼ ਪਹਿਲਾਂ ਹੀ ਆਪਣੀ ਝੋਲੀ 'ਚ ਪਾਉਣ ਤੋਂ ਬਾਅਦ ਭਾਰਤੀ ਟੀਮ ਮੈਨੇਜਮੈਂਟ ਕੁਝ ਨੌਜਵਾਨਾਂ ਨੂੰ ਵੀ ਮੌਕਾ ਦੇ ਸਕਦਾ ਹੈ।
ਮੁੰਬਈ ਓਪਨ 'ਚ ਚੋਟੀ ਦੀ ਖਿਡਾਰਨ ਹੋਵੇਗੀ ਚੀਨ ਦੀ ਝੇਂਗ
NEXT STORY