ਨਵੀਂ ਦਿੱਲੀ- ਭਾਰਤ ਨੇ ਅਗਲੇ ਸਾਲ 18 ਜਨਵਰੀ ਤੋਂ 2 ਫਰਵਰੀ ਤੱਕ ਮਲੇਸ਼ੀਆ ਦੇ ਕੁਆਲਾਲੰਪੁਰ ’ਚ ਖੇਡੇ ਜਾਣ ਵਾਲੇ ਭਾਰਤ ਨੇ ਆਈ. ਸੀ. ਸੀ. ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਲਈ ਮੰਗਲਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਮਹਿਲਾ ਚੋਣ ਕਮੇਟੀ ਨੇ ਟੀਮ ਦਾ ਐਲਾਨ ਕੀਤਾ, ਜਿਸ ਦੀ ਅਗਵਾਈ ਨਿੱਕੀ ਪ੍ਰਸਾਦ ਕਰੇਗੀ, ਜਦਕਿ ਸਾਨਿਕਾ ਚਾਲਕੇ ਉੱਪ-ਕਪਤਾਨ ਹੋਵੇਗੀ। ਟੀਮ ’ਚ ਕਮਲਿਨੀ ਜੀ ਅਤੇ ਭਾਵਿਕਾ ਅਹਿਰੇ ਦੇ ਰੂਪ ’ਚ 2 ਵਿਕਟਕੀਪਰ ਹਨ, ਜਦਕਿ 3 ਸਟੈਂਡਬਾਯ ਖਿਡਾਰੀ ਨੰਦਨਾ ਐੱਸ., ਇਰਾ ਜੇ. ਅਤੇ ਅਨਾਦਿ ਟੀ. ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਇਸ ਪ੍ਰਤੀਯੋਗਿਤਾ ’ਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ 4 ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤ ਮੌਜੂਦਾ ਚੈਂਪੀਅਨ ਹੈ ਅਤੇ ਉਸ ਨੂੰ ਮੇਜਬਾਨ ਮਲੇਸ਼ੀਆ, ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਨਾਲ ਗਰੁੱਪ ਏ ਵਿਚ ਰੱਖਿਆ ਗਿਆ ਹੈ। ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ 19 ਜਨਵਰੀ ਨੂੰ ਵੈਸਟਇੰਡੀਜ਼ ਖਿਲਾਫ ਕਰੇਗਾ। ਉਸ ਤੋਂ ਬਾਅਦ ਮਲੇਸ਼ੀਆ (21 ਜਨਵਰੀ) ਅਤੇ ਸ਼੍ਰੀਲੰਕਾ (23 ਜਨਵਰੀ) ਖਿਲਾਫ ਮੈਚ ਖੇਡੇਗਾ।
ਭਾਰਤੀ ਟੀਮ : ਨਿੱਕੀ ਪ੍ਰਸਾਦ (ਕਪਤਾਨ), ਸਾਨਿਕਾ ਚਾਲਕੇ (ਉੱਪ-ਕਪਤਾਨ), ਜੀ. ਤ੍ਰਿਸ਼ਾ, ਕਮਲਿਨੀ ਜੀ. (ਵਿਕਟਕੀਪਰ), ਭਾਵਿਕਾ ਅਹਿਰੇ (ਵਿਕਟਕੀਪਰ), ਈਸ਼ਵਰੀ ਅਵਸਰੇ, ਮਿਥਿਲਾ ਵਿਨੋਦ, ਜੋਸ਼ਿਤਾ ਵੀਜੇ, ਸੋਨਮ ਯਾਦਵ, ਪਾਰੂਨਿਕਾ ਸਿਸੌਦੀਆ, ਕੇਸਰੀ ਦ੍ਰਿਥੀ, ਆਯੁਸ਼ੀ ਸ਼ੁੱਕਲਾ, ਆਨੰਦਿਤਾ ਕਿਸ਼ੋਰ, ਐੱਮ. ਡੀ. ਸ਼ਬਨਮ, ਵੈਸ਼ਣਵੀ ਐੱਸ.।
ਸਟੈਂਡਬਾਯ ਖਿਡਾਰੀ : ਨੰਦਨਾ ਐੱਸ., ਇਰਾ ਜੇ., ਅਨਾਦਿ ਟੀ.।
SGPC ਪ੍ਰਧਾਨ ਨੂੰ ਧਾਰਮਿਕ ਸਜ਼ਾ ਤੇ ਪੰਜਾਬ 'ਚ ਵੱਡਾ ਐਨਕਾਊਂਟਰ, ਜਾਣੋ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY