ਬੈਂਗਲੁਰੂ— ਕਪਤਾਨ ਮਨੀਸ਼ ਪਾਂਡੇ ਦੀ ਜੇਤੂ 95 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ ਨੇ ਦੱਖਣੀ ਅਫਰੀਕਾ ਏ ਨੂੰ ਚਾਰ ਦਿਨਾਂ ਦੀ ਲੜੀ 'ਚ ਵੀਰਵਾਰ ਨੂੰ ਮੀਂਹ ਕਾਰਨ ਡੈਕਵਰਥ ਲੁਈਸ ਤਹਿਤ 30 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਏ ਨੇ 47.3 ਓਵਰਾਂ 'ਚ 231 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਟੀਮ ਵਲੋਂ ਸੇਨੁਰਨ ਮੁਥੁਸਵਾਸੀ ਨੇ 55 ਦੌੜਾਂ ਬਣਾਈਆਂ। ਕ੍ਰਿਸ਼ਣਾ ਨੇ 4 ਤੇ ਗੋਪਾਲ ਨੇ 3 ਵਿਕਟਾਂ ਹਾਸਲ ਕੀਤੀਆਂ। ਭਾਰਤ ਬੀ ਨੇ 40.3 ਓਵਰਾਂ 'ਚ ਜਦੋਂ 5 ਵਿਕਟਾਂ 'ਚੇ 214 ਦੌੜਾਂ ਬਣਾਈਆਂ ਸਨ ਤਾਂ ਮੀਂਹ ਆਉਣ ਕਾਰਨ ਫਿਰ ਖੇਡ ਸ਼ੁਰੂ ਨਹੀਂ ਹੋ ਸਕਿਆ। ਡੈਕਵਰਥ ਲੁਈਸ ਤਹਿਤ ਟੀਚਾ 185 ਦੌੜਾਂ ਸੀ ਜਦਕਿ ਭਾਰਤੀ ਟੀਮ ਇਸ ਤੋਂ ਬਹੁਤ ਅੱਗੇ ਸੀ। ਮਨੀਸ਼ ਪਾਂਡੇ ਨੇ 105 ਗੇਂਦਾਂ 'ਚ 9 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਜੇਤੂ 95 ਦੌੜਾਂ ਦੀ ਜੇਤੂ ਪਾਰੀ ਖੇਡੀ।
ਟੀਮ ਨੂੰ ਲੈ ਡੁੱਬਿਆ, ਕਪਤਾਨ ਦਾ ਉੱਚ ਆਤਮਵਿਸ਼ਵਾਸ : ਕੋਚ
NEXT STORY