ਨਵੀਂ ਦਿੱਲੀ- ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਟੀ-20 ਵਿਸ਼ਵ ਕੱਪ ਸੁਪਰ 12 ਦੇ 35ਵੇਂ ਮੈਚ ਵਿੱਚ ਬੁੱਧਵਾਰ (2 ਨਵੰਬਰ) ਨੂੰ ਟਕਰਾਉਣਗੀਆਂ। ਟੀਮ ਇੰਡੀਆ ਨੂੰ ਪਿਛਲੇ ਮੈਚ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਹਾਰ ਮਿਲੀ ਸੀ। ਅਜਿਹੇ 'ਚ ਉਸ ਦੀ ਕੋਸ਼ਿਸ਼ ਇਸ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਹੋਵੇਗੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਐਡੀਲੇਡ 'ਚ ਜਿੱਤ ਦਰਜ ਕਰਕੇ ਗਰੁੱਪ-2 ਦੇ ਪੁਆਇੰਟ ਟੇਬਲ 'ਚ ਫਿਰ ਤੋਂ ਚੋਟੀ 'ਤੇ ਪਹੁੰਚ ਜਾਵੇਗੀ।
ਦੂਜੇ ਪਾਸੇ ਬੰਗਲਾਦੇਸ਼ ਨੇ ਆਪਣੇ ਆਖਰੀ ਮੈਚ 'ਚ ਜ਼ਿੰਬਾਬਵੇ ਨੂੰ ਆਖਰੀ ਗੇਂਦ 'ਤੇ ਹਰਾਇਆ ਸੀ। ਇਸ ਜਿੱਤ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਹੋਇਆ ਹੈ। ਬੰਗਲਾਦੇਸ਼ ਦੇ ਤਿੰਨ ਮੈਚਾਂ ਵਿੱਚ ਚਾਰ ਅੰਕ ਹਨ ਅਤੇ ਉਹ ਗਰੁੱਪ 2 ਦੇ ਪੁਆਇੰਟ ਟੇਬਲ 'ਚ ਤੀਜੇ ਨੰਬਰ 'ਤੇ ਹੈ। ਬਿਹਤਰ ਨੈੱਟਰਨ ਰੇਟ ਦੇ ਆਧਾਰ 'ਤੇ ਭਾਰਤੀ ਟੀਮ ਉਸ ਤੋਂ ਅੱਗੇ ਹੈ।
ਖ਼ਰਾਬ ਫਾਰਮ ਨਾਲ ਜੂਝ ਰਹੇ ਰਾਹੁਲ ਨੂੰ ਬੱਲੇਬਾਜ਼ੀ ਦੇ ਟਿਪਸ ਦਿੰਦੇ ਨਜ਼ਰ ਆਏ ਕੋਹਲੀ, ਦੇਖੋ ਵੀਡੀਓ
NEXT STORY