ਕੋਲੰਬੋ - ਭਾਰਤ ਦੀ ਸੈਫ ਅੰਡਰ-17 ਪੁਰਸ਼ ਰਾਸ਼ਟਰੀ ਟੀਮ ਨੇ ਨੇਪਾਲ ਨੂੰ 3-0 ਨਾਲ ਹਰਾ ਕੇ ਸੈਫ ਅੰਡਰ-17 ਚੈਂਪੀਅਨਸ਼ਿਪ 2025 ਦੇ ਫਾਈਨਲ ’ਚ ਜਗ੍ਹਾ ਪੱਕੀ ਕਰ ਲਈ। ਵੀਰਵਾਰ ਰਾਤ ਰੇਸਕੋਰਸ ਇੰਟਰਨੈਸ਼ਨਲ ਸਟੇਡੀਅਮ ’ਚ ਹੋਏ ਸੈਮੀਫਾਈਨਲ ’ਚ ਪਿਛਲੇ ਚੈਂਪੀਅਨ ਨੇ ਆਖਿਰਕਾਰ ਆਪਣੇ ਦਬਦਬੇ ਨੂੰ ਗੋਲ ’ਚ ਬਦਲ ਦਿੱਤਾ, ਜਿਸ ਨਾਲ ਹੁਣ ਖਿਤਾਬੀ ਮੁਕਾਬਲੇ ’ਚ ਉਸ ਦਾ ਬੰਗਲਾਦੇਸ਼ ਨਾਲ ਸਾਹਮਣਾ ਹੋਵੇਗਾ, ਜਿਸ ਨੇ ਪਹਿਲਾਂ ਪਾਕਿਸਤਾਨ ਨੂੰ 2-0 ਨਾਲ ਹਰਾਇਆ ਸੀ।
ਵਾਂਗਖੇਰਾਕਪਮ ਗੁਨਲੇਈਬਾ (61ਵੇਂ ਮਿੰਟ) ਅਤੇ ਸਬਸੀਚਿਊਟ ਅਜਲਾਨ ਸ਼ਾਹ ਖਾਨ (80ਵੇਂ ਮਿੰਟ) ਅਤੇ ਡਾਇਮੰਦ ਸਿੰਘ ਥੋਕਚੋਮ (90ਵੇਂ ਮਿੰਟ) ਨੇ ਗੋਲ ਕੀਤੇ ਅਤੇ ਬਲੂ ਕੋਲਟਸ ਨੇ ਟੂਰਨਾਮੈਂਟ ’ਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਹਾਫ-ਟਾਈਮ ਤੱਕ ਸਕੋਰਲਾਈਨ ਗੋਲ ਰਹਿਤ ਰਹੀ। ਭਾਰਤ ਨੂੰ ਪਹਿਲਾ ਅਸਲੀ ਮੌਕਾ ਬਾਕਸ ’ਚ ਮਚੀ ਅਫਰਾ-ਤਫਰੀ ਵਿਚਾਲੇ ਮਿਲਿਆ, ਜਦੋਂ ਵਾਂਗਖੇਰਾਕਪਸ ਗੁਨਲੇਈਬਾ ਨੇ ਗੋਲ ਕੀਤਾ ਅਤੇ ਸ਼ਾਟ ਮਾਰਿਆ ਪਰ ਨੇਪਾਲ ਦੇ ਡਿਫੈਂਡਰ ਦੇ ਬਲਾਕ ਨੇ ਉਸ ਨੂੰ ਨਾਕਾਮ ਕਰ ਦਿੱਤਾ। ਇਸ ਮੌਕੇ ਨੇ ਭਾਰਤੀ ਖੇਮੇ ’ਚ ਹੋਰ ਵੀ ਤੇਜ਼ੀ ਲਿਆ ਦਿੱਤੀ। ਮੱਧ ਤੋਂ ਠੀਕ ਪਹਿਲਾਂ ਭਾਰਤ ਨੇ ਲਗਭਗ ਬੜ੍ਹਤ ਬਣਾ ਲਈ ਸੀ।
ਦੂਸਰਾ ਗੋਲ 80ਵੇਂ ਮਿੰਟ ’ਚ ਹੋਇਆ, ਜੋ ਇਕ ਕਲਾਸਿਕ ਜਵਾਬੀ ਹਮਲੇ ਦਾ ਨਤੀਜਾ ਸੀ। ਸਬਸੀਚਿਊਟ ਅਜਲਾਨ ਸ਼ਾਹ ਨੂੰ ਖੱਬੇ ਪਾਸਿਓਂ ਪਾਸ ਮਿਲਿਆ ਅਤੇ ਉਹ ਤੇਜ਼ ਸਪੀਡ ਨਾਲ ਅੱਗੇ ਵਧਿਆ। ਦਿਸ਼ਾ ’ਚ ਅਚਾਨਕ ਬਦਲਾਅ ਕਾਰਨ ਉਸ ਦੇ ਮਾਰਕਰ ਲੜਖੜਾ ਗਏ ਅਤੇ ਫਿਰ ਉਸ ਨੇ ਇਕ ਜ਼ੋਰਦਾਰ ਅਤੇ ਸ਼ਾਨਦਾਰ ਸ਼ਾਟ ਨੈੱਟ ’ਚ ਜੜ ਦਿੱਤਾ।
ਭਾਰਤ ਨੇ ਮੈਚ ਨੂੰ ਵਾਧੂ ਸਮੇਂ ’ਚ ਹੀ ਖਤਮ ਕਰ ਦਿੱਤਾ। ਗੁਨਲੇਈਬਾ ਦਾ ਹੇਠਲਾ ਕਰਾਸ ਨੇਪਾਲ ਦੀ ਰੱਖਿਆ ਲਕੀਰ ਨੂੰ ਪਾਰ ਕਰਦਾ ਹੋਇਆ ਇਕ ਹੋਰ ਸਬਸੀਚਿਊਟ ਡਾਇਮੰਡ ਸਿੰਘ ਥੋਕਚੋਮ ਕੋਲ ਪੁੱਜਾ, ਜਿਸ ਨੇ ਨੇੜਿਓਂ ਗੋਲ ਕਰ ਕੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਅੰਤ ਕੀਤਾ ਅਤੇ ਭਾਰਤੀ ਖੇਮੇ ’ਚ ਜਸ਼ਨ ਦਾ ਮਾਹੌਲ ਬਣਾ ਦਿੱਤਾ।
ਅਸੀਂ ਬਿਨਾਂ ਦਬਾਅ ਦੇ ਵਰਲਡ ਕੱਪ ਦਾ ਮਜ਼ਾ ਲੈਣਾ ਚਾਹੁੰਦੇ ਹਾਂ : ਹਰਮਨਪ੍ਰੀਤ
NEXT STORY