ਡਿੰਡੀਗੁਲ (ਤਾਮਿਲਨਾਡੂ)— ਇੰਡੀਆ ਬਲੂ ਨੇ ਸ਼ੁੱਕਰਵਾਰ ਨੂੰ ਇੱਥੇ ਐੱਨ.ਪੀ.ਆਰ. ਕਾਲਜ ਮੈਦਾਨ 'ਤੇ ਫਾਈਨਲ ਕ੍ਰਿਕਟ ਮੁਕਾਬਲੇ 'ਚ ਸਾਬਕਾ ਚੈਂਪੀਅਨ ਇੰਡੀਆ ਰੈੱਡ ਨੂੰ ਪਾਰੀ ਅਤੇ 187 ਦੌੜਾਂ ਨਾਲ ਹਰਾ ਕੇ ਦਲੀਪ ਟਰਾਫੀ ਆਪਣੇ ਨਾਂ ਕੀਤੀ। ਸਪਿਨਰ ਦੀਪਕ ਜਗਬੀਰ ਹੁੱਡਾ (56 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਸੌਰਭ ਕੁਮਾਰ (51 ਦੌੜਾਂ ਦੇ ਕੇ 5 ਵਿਕਟਾਂ) ਨੂੰ ਚੌਥੇ ਦਿਨ ਇੰਡੀਆ ਰੈੱਡ ਨੂੰ ਦੂਜੀ ਪਾਰੀ 'ਚ 172 ਦੌੜਾਂ ਆਊਟ ਕਰਨ 'ਤੇ ਸਿਰਫ 10.5 ਓਵਰ ਲੱਗੇ।
ਈਸ਼ਾਨ ਕਿਸ਼ਨ ਅਤੇ ਰਿਤਿਕ ਚੈਟਰਜੀ 10 ਗੇਂਦਾਂ ਦੇ ਅੰਦਰ ਕ੍ਰਮਵਾਰ ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ ਅਤੇ ਹੁੱਡਾ ਦੀਆਂ ਗੇਂਦਾਂ 'ਤੇ ਆਊਟ ਹੋਏ। ਇਸ਼ਾਨ ਰਾਤ ਦੇ ਸਕੋਰ 'ਚ ਸਿਰਫ ਪੰਜ ਦੌੜਾਂ ਹੀ ਜੋੜ ਸਕੇ ਅਤੇ 25 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਚੈਟਰਜੀ ਨੇ 13 ਤੋਂ 15 ਦੌੜਾਂ ਹੀ ਬਣਾਈਆਂ ਸਨ ਕਿ ਹੁੱਡਾ ਦੀ ਗੇਂਦ 'ਤੇ ਰਿਕੀ ਭੁਈ ਨੂੰ ਕੈਚ ਦੇ ਬੈਠੇ। ਆਫ ਸਪਿਨਰ ਹੁੱਡਾ ਨੇ ਐੱਮ. ਪ੍ਰਸਿੱਧ (07) ਅਤੇ ਇਸ਼ਾਨ ਪੋਰੇਲ (06) ਨੂੰ ਆਊਟ ਕਰਕੇ ਇੰਡੀਆ ਬਲੂ ਦੀ ਪਾਰੀ ਸਮਾਪਤ ਕੀਤੀ।
ਇਸ ਤੋਂ ਪਹਿਲਾਂ ਸੌਰਭ ਅਤੇ ਮਿਹਿਰ ਹਿਰਬਾਨੀ (05) ਨੂੰ ਸਮਿਟ ਪਟੇਲ ਨੇ ਆਊਟ ਕੀਤਾ। ਖੱਬੇ ਹੱਥ ਦੇ ਸਪਿਨਰ ਸਵਪਨਿਲ ਸਿੰਘ ਨੇ ਇੰਡੀਆ ਰੈੱਡ ਦੀ ਪਹਿਲੀ ਪਾਰੀ 'ਚ 58 ਦੌੜਾਂ ਦੇ ਕੇ ਪੰਜ ਵਿਕਟ ਝਟਕੇ ਸਨ ਪਰ ਉਹ ਸਿਰਫ ਤਿੰਨ ਓਵਰ ਹੀ ਕਰਾ ਸਕੇ ਅਤੇ ਦੂਜੀ ਪਾਰੀ 'ਚ ਕੋਈ ਵਿਕਟ ਨਹੀਂ ਝਟਕ ਸਕੇ।
ਸਵਪਨਿਲ ਨੇ ਇੰਡੀਆ ਬਲੂ ਦੀ ਪਾਰੀ 'ਚ 69 ਦੌੜਾਂ ਬਣਾਊਣ ਤੋਂ ਇਲਾਵਾ ਪੰਜ ਵਿਕਟ ਝਟਕੇ। ਹਿਮਾਚਲ ਪ੍ਰਦੇਸ਼ ਦੇ ਬੱਲੇਬਾਜ਼ ਨਿਖਿਲ ਗੰਗਟਾ ਨੂੰ 130 ਦੌੜਾਂ ਦੀ ਪਾਰੀ ਖੇਡਣ ਦੇ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਜਿਸ ਦੀ ਬਦੌਲਤ ਇੰਡੀਆ ਬਲੂ ਨੇ ਪਹਿਲੀ ਪਾਰੀ 'ਚ 541 ਦੌੜਾਂ ਬਣਾਈਆਂ। ਇੰਡੀਆ ਰੈੱਡ ਪਹਿਲੀ ਪਾਰੀ 'ਚ 182 ਦੌੜਾਂ 'ਤੇ ਹੀ ਮਿਸਟ ਗਈ ਸੀ।
ਏਸ਼ੀਆ ਕੱਪ ਲਈ ਮੋਮੀਨੁਲ ਦੀ ਬੰਗਲਾਦੇਸ਼ ਟੀਮ 'ਚ ਵਾਪਸੀ
NEXT STORY