ਸਪੋਰਟਸ ਡੈਸਕ—ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ’ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਵੱਡਾ ਰਿਕਾਰਡ ਬਣਾ ਲਿਆ ਹੈ। ਭਾਰਤ (ਭਾਰਤ ਹਾਕੀ ਟੀਮ) ਨੇ ਚੌਥੀ ਵਾਰ ਇਹ ਟਰਾਫੀ ਜਿੱਤੀ ਹੈ, ਅਜਿਹਾ ਕਰਕੇ ਉਸ ਨੇ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਇਹ ਟਰਾਫੀ 3 ਵਾਰ ਜਿੱਤੀ ਸੀ। ਟੀਮ ਇੰਡੀਆ ਦੀ ਜਿੱਤ ਵਿਚ ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਅਕਾਸ਼ਦੀਪ ਸਿੰਘ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ : ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ
ਭਾਰਤ ਨੇ ਆਖਰੀ 2 ਕੁਆਰਟਰ ਜਿੱਤੇ
ਫਾਈਨਲ ਵਿਚ ਭਾਰਤ ਅਤੇ ਮਲੇਸ਼ੀਆ ਦਾ ਪਹਿਲਾ ਕੁਆਰਟਰ 1-1 ਨਾਲ ਬਰਾਬਰ ਰਿਹਾ। ਮਲੇਸ਼ੀਆ ਨੇ ਦੂਜੇ ਕੁਆਰਟਰ ਵਿਚ ਦੋ ਗੋਲ ਕਰਕੇ 3-1 ਦੀ ਬੜ੍ਹਤ ਬਣਾ ਲਈ। ਤੀਜੇ ਕੁਆਰਟਰ ਵਿਚ ਭਾਰਤੀ ਟੀਮ ਨੇ ਵਾਪਸੀ ਕਰਦੇ ਹੋਏ ਦੋ ਗੋਲ ਕਰਕੇ ਸਕੋਰ 3-3 ਕਰ ਦਿੱਤਾ। ਆਖ਼ਰੀ ਕੁਆਰਟਰ ਵਿਚ ਆਕਾਸ਼ਦੀਪ ਨੇ 56ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਅਜੇਤੂ ਬੜ੍ਹਤ ਦਿਵਾਈ।
ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਪੁਲਸ ਖੇਡਾਂ ’ਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਭਾਰਤ ਨੇ ਪਾਕਿਸਤਾਨ ਦਾ ਰਿਕਾਰਡ ਤੋੜਿਆ
ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿਚ ਭਾਰਤ ਨੇ ਪਾਕਿਸਤਾਨ ਨਾਲ ਸਾਂਝੇ ਤੌਰ ’ਤੇ 3 ਖ਼ਿਤਾਬ ਜਿੱਤ ਚੁੱਕਾ ਸੀ ਪਰ ਹੁਣ ਉਹ ਮੌਜੂਦਾ ਸੀਜ਼ਨ ਜਿੱਤ ਕੇ ਅੱਗੇ ਨਿਕਲ ਗਿਆ ਹੈ। ਭਾਰਤ ਨੇ 2011, 2016 ਅਤੇ 2018 ਵਿੱਚ ਵੀ ਖਿਤਾਬ ਜਿੱਤਿਆ ਸੀ। ਪਾਕਿਸਤਾਨ ਨੇ 3 ਵਾਰ ਚੈਂਪੀਅਨਸ ਟਰਾਫੀ ਜਿੱਤੀ ਹੈ। ਬੰਗਲਾਦੇਸ਼ ਵਿਚ 2021 ਵਿੱਚ ਦੱਖਣੀ ਕੋਰੀਆ ਜੇਤੂ ਰਿਹਾ ਸੀ। ਚੈਂਪੀਅਨਸ ਟਰਾਫੀ ਦੇ ਇਤਿਹਾਸ ਵਿਚ ਮਲੇਸ਼ੀਆ ਇਕਲੌਤੀ ਟੀਮ ਹੈ, ਜੋ ਪੰਜ ਵਾਰ ਤੀਜੇ ਸਥਾਨ 'ਤੇ ਰਹੀ ਹੈ। ਉਹ ਬੰਗਲਾਦੇਸ਼, ਚੀਨ, ਜਾਪਾਨ, ਓਮਾਨ ਦੇ ਨਾਲ ਇਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WI vs IND 4th T20I : ਵੈਸਟਇੰਡੀਜ਼ ਨੇ ਭਾਰਤ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ
NEXT STORY