ਲੰਡਨ—ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਅੱਜ ਕਿਹਾ ਕਿ ਸਾਬਕਾ ਚੈਂਪੀਅਨ ਭਾਰਤ 'ਚ ਚੈਂਪੀਅਨਸ ਟਰਾਫੀ ਦੇ ਖਿਤਾਬ ਨੂੰ ਬਰਕਰਾਰ ਰੱਖਣ ਦੀ ਸਮੱਰਥਾ ਹੈਕਿਉਂਕਿ ਉਨ੍ਹਾਂ ਦੀ ਟੀਮ ਕਾਫੀ ਸੰਤੁਲਿਤ ਹੈ, ਜਿਸ 'ਚ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ 'ਚ ਕਾਫੀ ਹਮਲਾਵਰ ਗੇਂਦਬਾਜ਼ ਹਨ। ਸੰਗਾਕਾਰਾ ਨੇ ਆਈ. ਸੀ. ਸੀ. ਵੈੱਬਸਾਈਟ 'ਚ ਆਪਣੇ ਕਾਲਮ 'ਚ ਲਿਖਿਆ ਕਿ ਇਸ ਸਾਲ ਟੂਰਨਾਮੈਂਟ 'ਚ 4 ਏਸ਼ੀਆਈ ਟੀਮਾਂ ਖੇਡ ਰਹੀਆਂ ਹਨ ਅਤੇ ਸਾਫ ਰੂਪ 'ਚ ਇਸ 'ਚੋਂ ਭਾਰਤ ਇਸ ਖੇਤਰ 'ਚੋਂ ਚੋਟੀ 'ਤੇ ਹੈ। ਇਸ ਨੇ 2013 'ਚ ਖਿਤਾਬ ਜਿੱਤਿਆ ਸੀ ਅਤੇ ਉਨ੍ਹਾਂ ਦੀ ਟੀਮ ਇਸ ਸਾਲ ਵੀ ਟਰਾਫੀ ਜਿੱਤਣ ਦੀ ਕਾਬਲੀਅਤ ਰੱਖਦੀ ਹੈ। ਉਨ੍ਹ੍ਹਾਂ ਨੇ ਲਿਖਿਆ ਕਿ ਬਲਕਿ ਟੀਮ ਯਕੀਨੀ ਤੌਰ 'ਤੇ ਮਜ਼ਬੂਤ ਅਤੇ ਬਿਹਤਰ ਰੂਪ 'ਚ ਸੰਤੁਲਿਤ ਹੈ, ਜਿਸ ਦੀ ਤੇਜ਼ ਗੇਂਦਬਾਜ਼ੀ 'ਚ ਕਾਫੀ ਧਾਰ ਹੈ। ਇਸ 'ਚ ਸਪਿਨਰ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਇਕ ਰੋਜ਼ਾ ਕ੍ਰਿਕਟ 'ਚ ਲਾਜਵਾਬ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਵਿਰਾਟ ਕੋਹਲੀ ਵੀ ਨਿਰਾਸ਼ਾਜਨਕ ਆਈ. ਪੀ. ਐੱਲ. ਤੋਂ ਬਾਅਦ ਵਾਪਸੀ ਕਰਨ ਲਈ ਬੇਤਾਬ ਹੋਣਗੇ। ਇਸ ਵਿਕਟਕੀਪਰ ਬੱਲੇਬਾਜ਼ ਨੂੰ ਹਾਲਾਂਕਿ ਲੱਗਦਾ ਹੈ ਕਿ ਭਾਰਤ ਦੀ ਚੋਣ ਥੋੜੀ ਪਰੰਪਰਾਗਤ ਸੀ। ਇਸ 39 ਸਾਲ ਨੇ ਕਿਹਾ ਕਿ 'ਭਾਰਤ ਲਈ ਥੋੜੀ ਜਿਹੀ ਚਿੰਤਾ ਇਹ ਹੈ ਕਿ ਉਨ੍ਹਾਂ ਦੀ ਚੋਣ ਸ਼ਾਇਦ ਥੋੜੀ ਪਰੰਪਰਾਗਤ ਸੀ।
ਪਰ ਫਿਰ ਵੀ ਇਹ ਕਾਫੀ ਮਜ਼ਬੂਤ ਟੀਮ ਹੈ। ਸੰਗਾਕਾਰਾ ਨੇ ਭਾਰਤ ਨੂੰ ਇਕ ਜੂਨ ਤੋਂ ਸ਼ੁਰੂ ਹੋਣ ਵਾਲੇ 4 ਅਗਾਮੀ ਟੂਰਨਾਮੈਂਟ ਦੇ ਸੇਮੀਫਾਈਨਲ 'ਚ ਥਾਂ ਬਣਾਉਣ ਲਈ ਭਾਰਤ ਨੂੰ ਆਪਣੀਆਂ ਮਜ਼ਬੂਤ ਦਾਅਵੇਦਾਰ ਟੀਮਾਂ 'ਚੋਂ ਇਕ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫਾਈਨਲ 'ਚ ਪਹੁੰਚਣ ਵਾਲੀ ਟੀਮ ਦੀ ਚੋਣ ਕਰਨਾ ਕਾਫੀ ਮੁਸ਼ਕਿਲ ਹੈ ਪਰ ਸੇਮੀਫਾਈਨਲ ਲਈ ਮਜ਼ਬੂਤ ਦਾਅਵੇਦਾਰਾਂ 'ਚੋਂ ਆਸਟਰੇਲੀਆ, ਇੰਗਲੈਂਡ, ਭਾਰਤ ਅਤੇ ਦੱਖਣੀ ਅਫਰੀਕਾ ਦੀ ਟੀਮ ਹੋਵੇਗੀ।
ਗੰਭੀਰ ਨੇ ਇਸ ਖਾਸ ਤਰੀਕੇ ਨਾਲ ਦੱਸਿਆ, ਕਿਉਂ ਲੋਕ ਫੌਜ ਨੂੰ 'ਥੈਕ ਯੂ' ਨਹੀਂ ਬੋਲਦੇ! (ਦੇਖੋ ਵੀਡੀਓ)
NEXT STORY