ਸਪੋਰਟਸ ਡੈਸਕ- ਭਾਰਤ ਨੇ ਸਪੇਨ ਵਿੱਚ ਚੱਲ ਰਹੀ ਵਿਸ਼ਵ ਜੂਨੀਅਰ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੱਜ ਜਰਮਨੀ ਨੂੰ 4-1 ਨਾਲ ਹਰਾ ਕੇ 13ਵਾਂ ਸਥਾਨ ਹਾਸਲ ਕੀਤਾ। 13-16 ਸਥਾਨਾਂ ਲਈ ਹੋਏ ਪੰਜ ਪਲੇਅ-ਆਫ ਮੈਚਾਂ ਦੀ ਸ਼ੁਰੂਆਤ ਸਮਰਵੀਰ ਅਤੇ ਰਾਧਿਕਾ ਸ਼ਰਮਾ ਦੀ ਜੋੜੀ ਨੇ ਜਿੱਤ ਨਾਲ ਕੀਤੀ। ਉਸ ਨੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਜਰਮਨ ਜੋੜੀ ਨੂੰ 21-18 21-16 ਨਾਲ ਹਰਾਇਆ।
ਪੁਰਸ਼ਾਂ ਦੇ ਸਿੰਗਲਜ਼ ਵਿੱਚ ਭਰਤ ਰਾਘਵ ਨੇ ਜਰਮਨੀ ਦੇ ਸੰਜੀਵੀ ਪਦਮਨਾਭਾਨ ਵਾਸੂਦੇਵਨ ਨੂੰ 14-21 21-17 21-8 ਨਾਲ ਹਰਾ ਕੇ ਲੀਡ ਦੁੱਗਣੀ ਕਰ ਦਿੱਤੀ। ਪੁਰਸ਼ ਡਬਲਜ਼ ਵਿੱਚ ਅਰਸ਼ ਮੁਹੰਮਦ ਅਤੇ ਅਭਿਨਵ ਠਾਕੁਰ ਦੀ ਜੋੜੀ ਨੇ 14-21, 22-24 ਨਾਲ ਜਿੱਤ ਹਾਸਲ ਕੀਤੀ। ਮਹਿਲਾ ਡਬਲਜ਼ ਵਿੱਚ ਸ਼੍ਰੇਆ ਬਾਲਾਜੀ ਤੇ ਸ੍ਰੀਨਿਧੀ ਨਾਰਾਇਣ ਨੇ ਜਿੱਤ ਹਾਸਲ ਕੀਤੀ।
ਭਾਰਤ ਨੂੰ ਅਰਸ਼ਦੀਪ ਤੇ ਪਾਕਿ ਨੂੰ ਨਸੀਮ ਤੋਂ ਉਮੀਦਾਂ, ਇਕ ਝਾਤ ਹੁਨਰਬਾਜ਼ਾਂ ਦੇ ਹੁਣ ਤਕ ਦੇ ਪ੍ਰਦਰਸ਼ਨ 'ਤੇ
NEXT STORY