ਦੁਬਈ (ਭਾਸ਼ਾ)– ਭਾਰਤ ਨੇ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ 2023 ਦੇ ਪਹਿਲੇ ਗੇੜ ਵਿਚ ਮੰਗਲਵਾਰ ਨੂੰ ਕਜ਼ਾਕਿਸਤਾਨ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਦੀ ਦਮਦਾਰ ਸ਼ੁਰੂਆਤ ਕੀਤੀ। ਦੁਬਈ ਵਿਚ ਆਯੋਜਿਤ ਮੁਕਾਬਲੇ ਵਿਚ ਸਭ ਤੋਂ ਪਹਿਲਾਂ ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰੇਸਟੋ ਦੀ ਮਿਕਸਡ ਡਬਲਜ਼ ਜੋੜੀ ਮੈਦਾਨ 'ਤੇ ਉਤਰੀ।
ਇਸ਼ਾਨ ਤੇ ਤਨੀਸ਼ਾ ਨੇ ਕਜ਼ਾਕਿਸਤਾਨ ਦੇ ਮੁਖਸੂਤ ਤਦਜ਼ਬਿਲੁਲਾਏਵ ਤੇ ਨਰਗਿਜ਼ਾ ਰਹਿਮਤਉੱਲ੍ਹਾਏਵਾ ਨੂੰ 21-5, 21-11 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਦੂਜੇ ਮੈਚ ਵਿਚ ਐੱਚ. ਐੱਸ. ਪ੍ਰਣਯ ਨੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਦਿਮਿਤ੍ਰੀ ਪਨਾਰਿਨ ਨੂੰ 21-9, 21-11 ਨਾਲ ਹਰਾ ਕੇ ਇਸ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਇਹ ਵੀ ਪੜ੍ਹੋ : ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਜੁੜੀ ਸਾਨੀਆ ਮਿਰਜ਼ਾ, WPL ਤੋਂ ਪਹਿਲਾਂ ਮਿਲੀ ਇਹ ਵੱਡੀ ਜ਼ਿੰਮੇਵਾਰੀ
ਦੋ ਵਾਰ ਦੀ ਓਲੰਪਿਕ ਮੈਡਲਿਸਟ ਪੀ. ਵੀ. ਸਿੰਧੂ ਨੇ ਮਹਿਲਾ ਸਿੰਗਲਜ਼ ਵਿਚ ਕਮਿਲਾ ਐਸਮਾਗੁਲੋਵਾ ਨੂੰ 21-4, 21-12 ਨਾਲ ਹਰਾ ਕੇ ਲੰਬੇ ਸਮੇਂ ਬਾਅਦ ਜਿੱਤ ਦਾ ਸਵਾਦ ਚਖਿਆ। ਭਾਰਤ 3-0 ਦੀ ਅਜੇਤੂ ਬੜ੍ਹਤ ਲੈਣ ਤੋਂ ਬਾਅਦ ਵੀ ਨਹੀਂ ਰੁਕਿਆ ਤੇ ਚੌਥੇ ਮੈਚ ਵਿਚ ਕ੍ਰਿਸ਼ਣਾ ਪ੍ਰਸਾਦ ਗਰਗ ਤੇ ਵਿਸ਼ਣੂਪ੍ਰਸਾਦ ਪੰਜਾਲਾ ਦੀ ਪੁਰਸ਼ ਡਬਲਜ਼ ਜੋੜੀ ਨੇ ਖੈਤਮੁਰਾਤ ਕੁਲਮਾਤੋਵ ਤੇ ਆਰਤਰ ਨਿਯਾਜੋਵ ਨੂੰ 21-10, 21-6 ਨਾਲ ਹਰਾ ਦਿੱਤਾ।
ਮੁਕਾਬਲੇ ਦੇ ਆਖਰੀ ਮੈਚ ਵਿਚ ਤ੍ਰਿਸ਼ਾ ਜੌਲੀ ਤੇ ਗਾਯਤ੍ਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਨਰਗਿਜ਼ਾ ਰਹਿਮਤਉੱਲ੍ਹਾਏਵਾ ਤੇ ਆਯੇਸ਼ਾ ਜੁਮਾਬੇਕ ਨੂੰ 21-5, 21-7 ਨਾਲ ਹਰਾ ਦਿੱਤਾ। ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨਾਲ ਹੋਵੇਗਾ। ਭਾਰਤੀ ਬੈਡਮਿੰਟਨ ਦੇ ਪ੍ਰਸ਼ੰਸਕਾਂ ਨੂੰ ਪੂਰੀ ਉਮੀਦ ਹੈ ਕਿ ਇਹ ਖਿਡਾਰੀ ਅਗਲੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੀਨ ਦੇ ਨੈਸ਼ਨਲ ਫੁੱਟਬਾਲ ਫੈਡਰੇਸ਼ਨ ਦੇ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਕੀਤਾ ਗ੍ਰਿਫ਼ਤਾਰ
NEXT STORY