ਬੀਜਿੰਗ (ਭਾਸ਼ਾ)- ਚੀਨ ਦੇ ਰਾਸ਼ਟਰੀ ਫੁੱਟਬਾਲ ਮਹਾਸੰਘ ਦੇ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੇਨ ਸ਼ੂਆਨ ਨੂੰ ਰਾਸ਼ਟਰੀ ਅਤੇ ਹੁਬੇਈ ਸੂਬਾਈ ਖੇਡ ਸੰਸਥਾਵਾਂ ਵੱਲੋਂ ਜਾਂਚ ਦੇ ਅਧੀਨ ਰੱਖਿਆ ਗਿਆ ਹੈ। ਉਨ੍ਹਾਂ 'ਤੇ ਲੱਗੇ ਦੋਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਚੇਨ ਚੀਨ ਦੀ ਫੁੱਟਬਾਲ ਫੈਡਰੇਸ਼ਨ ਦੇ ਮੁਖੀ ਹਨ ਅਤੇ ਇਸ ਦੀ ਪਾਰਟੀ ਕਮੇਟੀ ਦੇ ਉਪ-ਚੇਅਰਮੈਨ ਹਨ। ਓਲੰਪਿਕ ਵਿੱਚ ਸਫ਼ਲਤਾ ਦੇ ਬਾਵਜੂਦ, ਚੀਨ ਨੇ ਲਗਭਗ 20 ਸਾਲ ਪਹਿਲਾਂ ਸਿਰਫ਼ ਇੱਕ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। ਚੀਨ ਦੇ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸ਼ੀ ਜਿਨਪਿੰਗ ਨੇ ਦੇਸ਼ ਨੂੰ ਫੁੱਟਬਾਲ ਮਹਾਸ਼ਕਤੀ ਬਣਾਉਣ ਦਾ ਟੀਚਾ ਰੱਖਿਆ ਸੀ ਪਰ ਫੰਡਿੰਗ ਅਤੇ ਉਤਸ਼ਾਹ ਘੱਟ ਹੁੰਦਾ ਨਜ਼ਰ ਆ ਰਿਹਾ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਜੁੜੀ ਸਾਨੀਆ ਮਿਰਜ਼ਾ, WPL ਤੋਂ ਪਹਿਲਾਂ ਮਿਲੀ ਇਹ ਵੱਡੀ ਜ਼ਿੰਮੇਵਾਰੀ
NEXT STORY