ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੁਨੀਆ ਦੇ ਬਿਹਤਰੀਨ ਕਪਤਾਨਾਂ 'ਚੋਂ ਇਕ ਰਿਹਾ ਹੈ। ਧੋਨੀ ਨੇ ਅੱਜ ਦੇ ਦਿਨ ਯਾਨੀ ਕਿ 14 ਸਤੰਬਰ ਨੂੰ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਸੀ। ਉਸ ਨੇ ਆਪਣੀ ਕਪਤਾਨੀ ਦਾ ਪਹਿਲਾਂ ਮੈਚ 2007 'ਚ ਟੀ-20 ਵਰਲਡ ਕੱਪ 'ਚ ਪਾਕਿਸਤਾਨ ਦੇ ਖਿਲਾਫ ਖੇਡਿਆ ਸੀ. ਜਿਸ 'ਚ ਉਸ ਨੇ ਸ਼ਾਨਦਾਰ ਜਿੱਤ ਦਰਜ਼ ਕੀਤੀ ਸੀ। ਇਸ ਦੇ ਨਾਲ ਹੀ ਧੋਨੀ ਨੂੰ ਪਹਿਲੀ ਵਾਰ ਟੀ-20 ਵਰਲਡ ਕੱਪ ਦਾ ਖਿਤਾਬ ਹਾਸਲ ਕਰਵਾਇਆ। ਇੱਥੋ ਹੀ ਉਸ ਦੀ ਕਪਤਾਨੀ ਦਾ ਅਸਲੀ ਦੌਰ ਸ਼ੁਰੂ ਹੋ ਗਿਆ ਸੀ।
ਤਿੰਨਾਂ ਆਈ. ਸੀ. ਸੀ. ਟੂਰਨਾਮੈਂਟ ਜਿੱਤਣ ਵਾਲੇ ਇਕੱਲੇ ਕਪਤਾਨ
ਮਹਿੰਦਰ ਸਿੰਘ ਧੋਨੀ ਭਾਰਤ ਦਾ ਇਕੱਲਾ ਹੀ ਇਸ ਤਰ੍ਹਾਂ ਦਾ ਕਪਤਾਨ ਸੀ ਹੈ ਜਿਸ ਦੀ ਕਪਤਾਨੀ 'ਚ ਟੀਮ ਨੇ ਆਈ. ਸੀ. ਸੀ. ਦੇ ਤਿੰਨ ਟੂਰਨਾਮੈਂਟ ਆਪਣੇ ਨਾਂ ਕੀਤੇ ਹਨ। ਜਿਸ 'ਚ 2007 ਦਾ ਟੀ-20 ਵਿਸ਼ਵ ਕੱਪ, 2011 ਦਾ ਵਨ ਡੇ ਵਿਸ਼ਵ ਕੱਪ ਅਥੇ 2013 ਦੀ ਆਈ. ਸੀ. ਸੀ. ਟ੍ਰਾਫੀ ਸ਼ਾਮਲ ਹੈ। ਇਨ੍ਹਾਂ ਸਾਰੇ ਟੂਰਨਾਮੈਂਟ ਨੂੰ ਭਾਰਤੀ ਟੀਮ ਨੇ ਧੋਨੀ ਦੀ ਕਪਤਾਨੀ 'ਚ ਹੀ ਸ਼ਾਮਲ ਕੀਤਾ ਹੈ। ਧੋਨੀ ਦੇ ਨਾਂ ਕੁਝ ਵੱਡੇ ਰਿਕਾਰਡ ਵੀ ਸ਼ਾਮਲ ਹਨ। ਧੋਨੀ ਨੇ ਆਪਣੀ ਕਪਤਾਨੀ 'ਚ ਕਈ ਵੱਡਿਆ ਜਿੱਤਾਂ ਵੀ ਹਾਸਲ ਕਰਵਾਇਆ ਹਨ।
ਧੋਨੀ ਨੇ ਆਪਣੀ ਸ਼ਾਨਦਾਰ ਕਪਤਾਨੀ 'ਚ ਕ੍ਰਿਕਟ ਜਗਤ ਦੇ ਕਈ ਕਪਤਾਨਾਂ ਨੂੰ ਪਿੱਛੇ ਛੱਡਿਆ ਹੈ। ਧੋਨੀ ਨੇ ਤਿੰਨਾਂ ਫਾਰਮੈਂਟਾਂ ਨੂੰ ਮਿਲਾ ਕੇ ਭਾਰਤ ਦੇ ਲਈ ਕੁਲ ਨੂੰ 331 ਮੈਚਾਂ 'ਚ ਕਪਤਾਨੀ ਕੀਤੀ ਹੈ। ਉਸ ਦੀ ਕਪਤਾਨੀ 'ਚ ਭਾਰਤ ਨੇ 199 ਵਨ ਡੇ ਮੈਚ ਖੇਡੇ ਹਨ ਜਿਸ 'ਚ ਟੀਮ ਨੂੰ 110 ਮੈਚਾਂ 'ਚ ਜਿੱਤ ਮਿਲੀ ਹੈ। ਧੋਨੀ ਨੇ ਆਪਣੀ ਕਪਤਾਨੀ 'ਚ 72 ਟੀ-20 ਮੈਚ ਖੇਡੇ ਹਨ ਜਿਸ 'ਚ ਉਸ ਨੇ 41 ਮੈਚਾਂ 'ਚ ਟੀਮ ਨੂੰ ਜਿੱਤ ਹਾਸਲ ਕਰਵਾਈ ਹੈ। ਇਸ ਮਾਮਲੇ 'ਚ ਧੋਨੀ ਸਭ ਤੋਂ ਉੱਪਰ ਹੈ। ਭਾਰਤੀ ਟੀਮ ਨੇ ਉਸ ਦੀ ਕਪਤਾਨੀ 'ਚ 60 ਟੈਸਟ ਮੈਚ ਖੇਡੇ ਹਨ ਜਿਸ 'ਚ ਟੀਮ ਨੂੰ 27 ਮੈਚਾਂ 'ਚ ਜਿੱਤ ਹਾਸਲ ਹੋਈ ਹੈ।
ਦੁਨੀਆ ਦੇ ਦੂਜੇ ਸਫਲ ਕਪਤਾਨ
ਵਨ ਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ ਵਾਲੇ ਧੋਨੀ ਦੁਨੀਆ ਦੇ ਦੂਜੇ ਸਫਲ ਕਪਤਾਨ ਹਨ। ਇਸ ਮਾਮਲੇ 'ਚ ਉਹ ਸਿਰਫ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੋਟਿੰਗ ਤੋਂ ਪਿੱਛੇ ਹੈ। ਪੋਟਿੰਗ ਨੇ 230 ਮੈਚ ਖੇਡੇ ਹਨ ਜਿਸ 'ਚ ਉਸ ਨੇ 165 ਵਾਰ ਟੀਮ ਨੂੰ ਜਿੱਤ ਹਾਸਲ ਕਰਵਾਈ ਹੈ। ਇਸ ਦੇ ਨਾਲ ਹੀ ਧੋਨੀ ਨੇ 199 ਵਨ ਡੇ ਮੈਚ ਖੇਡੇ ਹਨ ਜਿਸ 'ਚ ਉਸ ਨੇ 100 ਮੈਚਾਂ 'ਚ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਈ ਹੈ।
ਕਾਂਗਰਸ ਖੇਡੇਗੀ ਅਕਾਲੀ ਦਲ ਦੀ ਕਬੱਡੀ!
NEXT STORY