ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਦਾ ਮੰਨਣਾ ਹੈ ਕਿ ਅਗਲੀ ਟੈਸਟ ਸੀਰੀਜ਼ 'ਚ ਭਾਰਤ ਕੋਲ ਆਸਟ੍ਰੇਲੀਆ ਨੂੰ ਫਿਰ ਹਰਾਉਣ ਦਾ 'ਕਾਫੀ ਵਧੀਆ ਮੌਕਾ' ਹੈ ਕਿਉਂਕਿ ਮੇਜ਼ਬਾਨ ਟੀਮ ਦੀ ਇਸ ਹਾਈ ਪ੍ਰੋਫਾਈਲ ਸੀਰੀਜ਼ ਲਈ ਪੂਰੀ ਤਰ੍ਹਾਂ ਨਾਲ ਗੇਂਦਬਾਜ਼ਾਂ ਮੁਤਾਬਕ ਪਿਚ ਤਿਆਰ ਕਰਨ ਦੀ ਉਮੀਦ ਨਹੀਂ ਹੈ। ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਤੋਂ ਏਡੀਲੇਡ 'ਚ ਦਿਨ-ਰਾਤ ਦੇ ਟੈਸਟ ਨਾਲ ਹੋਵੇਗੀ।
ਰਮੀਜ਼ ਨੇ ਕਿਹਾ ਿਕ ਆਸਟ੍ਰੇਲੀਆ ਦੀਆਂ ਪਿੱਚਾਂ ਹੁਣ ਉਸ ਤਰ੍ਹਾਂ ਦੀਆਂ ਨਹੀਂ ਹਨ ਜਿਸ ਤਰ੍ਹਾਂ ਦੀਆਂ ਕੁੱਝ ਸਾਲ ਪਹਿਲਾਂ ਹੁੰਦੀਆਂ ਸਨ। ਮੇਰੇ ਕਹਿਣ ਦਾ ਮਤਲਬ ਹੈ ਕਿ ਹੁਣ ਉਛਾਲ ਘੱਟ ਹੈ, ਗੇਂਦ ਮੂਵ ਕਰਦੀ ਹੈ ਅਤੇ ਗੇਂਦਬਾਜ਼ਾਂ ਲਈ ਉਨੀ ਵਧੀਆ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਦੀ ਸੰਖਿਆ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਚਾਹੇਗਾ ਕਿ ਭਾਰਤ ਖਿਲਾਫ ਟੈਸਟ 5 ਦਿਨ ਚੱਲੇ।
ਕੋਵਿਡ-19 ਮਹਾਮਾਰੀ ਕਾਰਣ ਭਾਰੀ ਨੁਕਸਾਨ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੂੰ ਭਾਰਤ ਖਿਲਾਫ ਹੋਣ ਵਾਲੀ ਸੀਰੀਜ਼ ਤੋਂ ਕਾਫੀ ਉਮੀਦਾਂ ਹਨ। ਉਸ ਨੇ ਕਿਹਾ ਿਕ ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਇਸ ਤਰ੍ਹਾਂ ਦਾ ਬੱਲੇਬਾਜ਼ੀ ਕ੍ਰਮ ਹੈ ਜੋ ਆਸਟ੍ਰੇਲੀਆ ਨੂੰ ਪਛਾੜ ਸਕਦਾ ਹੈ। ਨਾਲ ਹੀ ਭਾਰਤੀ ਗੇਂਦਬਾਜ਼ੀ 'ਚ ਕਾਫੀ ਸੁਧਾਰ ਹੋਇਆ ਹੈ। ਉਸ ਦੀ ਗੇਂਦਬਾਜ਼ੀ ਕਾਫੀ ਹਮਲਾਵਰ ਹੈ ਅਤੇ ਆਸਟ੍ਰੇਲੀਆ ਦੇ ਦਿਮਾਗ 'ਚ ਇਹ ਗੱਲ ਹੋਵੇਗੀ।
ਬੰਗਲਾਦੇਸ਼ ਦੇ ਸਾਬਕਾ ਕਪਤਾਨ ਨੂੰ ਹੋਇਆ ਕੋਰੋਨਾ, ਹਸਪਤਾਲ 'ਚ ਦਾਖਲ
NEXT STORY