ਸਪੋਰਟਸ ਡੈਸਕ— ਬੰਗਲਾਦੇਸ਼ 'ਚ ਹੋਣ ਵਾਲੀ ਕੌਮਾਂਤਰੀ ਕਬੱਡੀ ਚੈਂਪੀਅਨਸ਼ਿਪ (ਇਨਵਿਟੇਸ਼ਨਲ) ਦੀ ਵਰਲਡ ਐਮੇਚਿਓਰ ਫੈਡਰੇਸ਼ਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੈਂਪੀਅਨਸ਼ਿਪ ਲਈ ਟੀਮ ਬਣਾਉਣ ਤੋਂ ਪਹਿਲਾਂ ਮੇਵਲਾ ਮਹਾਰਾਜਪੁਰ 'ਚ ਟ੍ਰਾਇਲ ਹੋਵੇਗਾ। ਐਤਵਾਰ ਨੂੰ ਹੋਣ ਵਾਲੇ ਟ੍ਰਾਇਲ 'ਚ ਕਈ ਸੂਬਿਆਂ ਦੇ ਖਿਡਾਰੀ ਹਿੱਸਾ ਲੈਣਗੇ।
ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਪੰਜ ਤੋਂ 7 ਜੂਨ ਤਕ ਕਬੱਡੀ ਚੈਂਪੀਅਨਸ਼ਿਪ ਆਯੋਜਿਤ ਹੋਵੇਗੀ, ਜਿਸ 'ਚ ਨੇਪਾਲ, ਬੰਗਲਾਦੇਸ਼, ਭਾਰਤ ਅਤੇ ਭੂਟਾਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਭਾਰਤੀ ਟੀਮ ਬਣਾਉਣ ਲਈ ਐਤਵਾਰ ਨੂੰ ਟ੍ਰਾਇਲ ਹੋਵੇਗਾ। ਟ੍ਰਾਇਲ 'ਚ ਹਰਿਆਣਆ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਉੱਤਰਾਖੰਡ ਤੋਂ ਖਿਡਾਰੀ ਸ਼ਾਮਲ ਹੋਣਗੇ।
KKR ਦੇ CEO ਨੇ ਕਿਹਾ- ਗਾਂਗੁਲੀ ਦੀਆਂ 2 ਭੂਮਿਕਾਵਾਂ ਨਾਲ ਕੋਈ ਪਰੇਸ਼ਾਨੀ ਨਹੀਂ
NEXT STORY