ਸਪੋਰਟਸ ਡੈਸਕ— ਆਸਟ੍ਰੇਲੀਆ ਖਿਲਾਫ ਐਤਵਾਰ ਨੂੰ ਐਡੀਲੇਡ 'ਚ ਗੁਲਾਬੀ ਗੇਂਦ ਨਾਲ ਖੇਡੇ ਗਏ ਟੈਸਟ 'ਚ ਭਾਰਤ ਦੀ 10 ਵਿਕਟਾਂ ਦੀ ਹਾਰ ਨਾਲ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਟੇਬਲ 'ਚ ਤੀਜੇ ਸਥਾਨ 'ਤੇ ਖਿਸਕ ਗਿਆ। ਅਗਲੇ ਸਾਲ ਜੂਨ 'ਚ ਲਾਰਡਸ 'ਚ ਹੋਣ ਵਾਲੇ ਫਾਈਨਲ ਲਈ ਅਜੇ ਤੱਕ ਫਾਈਨਲਿਸਟ ਸਾਹਮਣੇ ਨਹੀਂ ਆਏ ਹਨ ਅਤੇ ਅਜਿਹੇ 'ਚ ਭਾਰਤ ਨੂੰ ਤੀਜੇ ਸਥਾਨ 'ਤੇ ਆਉਣਾ ਇਕ ਵੱਡਾ ਝਟਕਾ ਹੈ ਕਿਉਂਕਿ ਫਾਈਨਲ ਮੁਕਾਬਲਾ ਪਹਿਲੇ ਸਥਾਨ 'ਤੇ ਰਹਿਣ ਵਾਲੀਆਂ ਦੋ ਟੀਮਾਂ ਵਿਚਾਲੇ ਖੇਡਿਆ ਜਾਵੇਗਾ।
ਭਾਰਤ ਆਪਣੀ ਪਹਿਲੀ ਪਾਰੀ ਵਿੱਚ ਸਿਰਫ 180 ਦੌੜਾਂ ਹੀ ਬਣਾ ਸਕਿਆ ਅਤੇ ਫਿਰ 157 ਦੌੜਾਂ ਨਾਲ ਪਿੱਛੇ ਰਹਿ ਗਿਆ ਕਿਉਂਕਿ ਆਸਟਰੇਲੀਆ ਨੇ ਟ੍ਰੈਵਿਸ ਹੈੱਡ ਦੀਆਂ 141 ਗੇਂਦਾਂ ਵਿੱਚ 140 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ 337 ਦੌੜਾਂ ਬਣਾਈਆਂ। ਮਹਿਮਾਨ ਟੀਮ ਆਪਣੀ ਦੂਜੀ ਪਾਰੀ ਵਿੱਚ 175 ਦੌੜਾਂ 'ਤੇ ਆਲ ਆਊਟ ਹੋ ਗਈ, ਜਿਸ ਨਾਲ ਆਸਟਰੇਲੀਆ ਨੂੰ ਜਿੱਤਣ ਲਈ ਸਿਰਫ਼ 19 ਦੌੜਾਂ ਦੀ ਲੋੜ ਸੀ, ਜਿਸ ਨੂੰ ਉਸਮਾਨ ਖਵਾਜਾ ਅਤੇ ਨਾਥਨ ਮੈਕਸਵੀਨੀ ਨੇ ਆਸਾਨੀ ਨਾਲ ਹਾਸਲ ਕਰਕੇ ਪੰਜ ਟੈਸਟ ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਨੂੰ 1-1 ਨਾਲ ਬਰਾਬਰ ਕਰ ਦਿੱਤਾ।
2023-25 ਦੇ ਚੱਕਰ ਲਈ, ਦੱਖਣੀ ਅਫਰੀਕਾ (ਪੀਸੀਟੀ 59.26) ਨੇ ਇਸ ਦੌੜ ਵਿੱਚ ਭਾਰਤ (ਪੀਸੀਟੀ 57.29) ਨੂੰ ਪਛਾੜ ਦਿੱਤਾ ਹੈ ਅਤੇ ਹੁਣ ਦੂਜੇ ਸਥਾਨ 'ਤੇ ਹੈ, ਜਦੋਂ ਕਿ ਆਸਟਰੇਲੀਆ (ਪੀਸੀਟੀ 60.71) ਪਹਿਲੇ ਸਥਾਨ 'ਤੇ ਹੈ। ਐਡੀਲੇਡ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਸੂਚੀ ਵਿਚ ਸਿਖਰ 'ਤੇ ਰਹਿਣ ਵਾਲਾ ਭਾਰਤ ਦੋ ਸਥਾਨ ਖਿਸਕ ਕੇ ਤੀਜੇ ਸਥਾਨ 'ਤੇ ਆ ਗਿਆ ਹੈ।
ਗੁਲਾਬੀ ਗੇਂਦ ਨਾਲ ਟੈਸਟ 'ਚ ਭਾਰਤ 'ਤੇ ਆਸਟ੍ਰੇਲੀਆ ਦੀ ਜਿੱਤ ਤੋਂ ਬਾਅਦ WTC ਦੀ ਸਥਿਤੀ 'ਤੇ ਇੱਕ ਨਜ਼ਰ:
ਭਾਰਤੀ ਟੀਮ ਨੂੰ ਸਿੱਧੇ WTC ਫਾਈਨਲ ਲਈ ਕੁਆਲੀਫਾਈ ਕਰਨ ਲਈ ਆਸਟਰੇਲੀਆ ਵਿੱਚ ਪੰਜ ਵਿੱਚੋਂ ਚਾਰ ਟੈਸਟ ਜਿੱਤਣ ਦੀ ਲੋੜ ਹੈ। ਪਰ ਇਹ ਕੰਮ ਹੋਰ ਵੀ ਔਖਾ ਹੋ ਗਿਆ ਹੈ ਕਿਉਂਕਿ ਮਹਿਮਾਨ ਟੀਮ ਨੂੰ ਹੁਣ ਅਜਿਹਾ ਕਰਨ ਲਈ ਬਾਕੀ ਰਹਿੰਦੇ ਤਿੰਨੋਂ ਟੈਸਟ ਜਿੱਤਣੇ ਹੋਣਗੇ। ਤੀਜਾ ਟੈਸਟ 14 ਦਸੰਬਰ ਤੋਂ ਬ੍ਰਿਸਬੇਨ ਵਿੱਚ ਸ਼ੁਰੂ ਹੋਵੇਗਾ।
ਏਸ਼ੀਆ ਕੱਪ ਰਾਹੀਂ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ
NEXT STORY