ਸਾਂਟਿਆਗੋ (ਚਿਲੀ), (ਭਾਸ਼ਾ)- ਅਨੂ ਦੇ ਦੋ ਗੋਲ ਵੀ ਭਾਰਤੀ ਟੀਮ ਦੇ ਕੰਮ ਨਹੀਂ ਆ ਸਕੇ, ਜਿਸ ਨੂੰ ਸ਼ਨੀਵਾਰ ਨੂੰ ਇੱਥੇ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਦੇ ਪੂਲ-ਸੀ ਮੁਕਾਬਲੇ ਵਿਚ ਬੈਲਜੀਅਮ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਹਾਰ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ
ਅਨੂ ਨੇ 47ਵੇਂ ਤੇ 51ਵੇਂ ਮਿੰਟ ਵਿਚ ਦੋ ਗੋਲ ਕਰਕੇ ਆਪਣੀ ਟੀਮ ਨੂੰ ਬੈਲਜੀਅਮ ਦੇ ਨਾਲ 2-2 ਦੀ ਬਰਾਬਰੀ ’ਤੇ ਲਿਆ ਦਿੱਤਾ। ਬੈਲਜੀਅਮ ਨੇ ਨਾਓ ਸ਼੍ਰੇਯਰਸ ਦੇ 5ਵੇਂ ਮਿੰਟ ਤੇ ਫਰਾਂਸ ਡੀ ਮੋਟ ਦੇ 42ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ 2-0 ਨਾਲ ਬੜ੍ਹਤ ਬਣਾ ਲਈ ਸੀ ਪਰ ਐਸਟ੍ਰਿਡ ਬੋਨਾਮੀ ਨੇ 52ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਨਾਲ ਬੈਲਜੀਅਮ ਲਈ ਜੇਤੂ ਗੋਲ ਕਰ ਦਿੱਤਾ।
ਇਹ ਵੀ ਪੜ੍ਹੋ : ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ
ਭਾਰਤੀ ਟੀਮ ਵੀਰਵਾਰ ਰਾਤ ਨੂੰ ਪਿਛਲੇ ਗੇੜ ਦੀ ਉਪ ਜੇਤੂ ਜਰਮਨੀ ਹੱਥੋਂ 3-4 ਨਾਲ ਹਾਰ ਗਈ ਸੀ। ਟੀਮ ਨੇ ਕੈਨੇਡਾ ’ਤੇ 12-0 ਦੀ ਜਿੱਤ ਨਾਲ ਸ਼ੁਰੂਆਤ ਕੀਤੀ ਸੀ। ਭਾਰਤ ਤਿੰਨ ਮੈਚਾਂ ਵਿਚੋਂ 3 ਅੰਕ ਲੈ ਕੇ ਪੂਲ-ਸੀ ਵਿਚ ਅਜੇ ਦੂਜੇ ਸਥਾਨ ’ਤੇ ਹੈ। ਬੈਲਜੀਅਮ ਤਿੰਨੇ ਮੈਚ ਜਿੱਤ ਕੇ ਪੂਲ ਵਿਚ ਚੋਟੀ ’ਤੇ ਹੈ। ਜਰਮਨੀ ਪੂਲ ਦੇ ਆਖਰੀ ਮੈਚ ਵਿਚ ਕੈਨੇਡਾ ਨਾਲ ਭਿੜੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ
NEXT STORY