ਕੁਆਲਾਲਮਪੁਰ- ਪਿਛਲੇ ਮੈਚ ’ਚ ਨੀਦਰਲੈਂਡ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਉਸ ਲੈਅ ਨੂੰ ਸੈਮੀਫਾਈਨਲ ’ਚ ਬਰਕਰਾਰ ਨਹੀਂ ਰੱਖ ਸਕੀ ਅਤੇ ਜਰਮਨੀ ਨੇ ਕਮੋਬੇਸ਼ ਇਕਪਾਸੜ ਮੁਕਾਬਲੇ ’ਚ ਉਸ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਤੋੜ ਦਿੱਤਾ।
ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਕੁਆਰਟਰ ਫਾਈਨਲ ’ਚ 2 ਗੋਲਾਂ ਨਾਲ ਪਿੱਛੇ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੀ ਭਾਰਤੀ ਟੀਮ ਕੋਲ ਜਰਮਨੀ ਦੇ ਮਜ਼ਬੂਤ ਡਿਫੈਂਸ ਅਤੇ ਚੁਸਤ ਹਮਲੇ ਦਾ ਕੋਈ ਜਵਾਬ ਨਹੀਂ ਸੀ। ਜਰਮਨੀ ਨੇ ਚਾਰੇ ਕੁਆਰਟਰਾਂ ’ਚ 1-1 ਗੋਲ ਕੀਤਾ, ਜਦੋਂਕਿ ਭਾਰਤ ਲਈ ਇਕੋ-ਇਕ ਗੋਲ ਚਿਰਮਾਕੋ ਸੁਦੀਪ ਨੇ 11ਵੇਂ ਮਿੰਟ ’ਚ ਕੀਤਾ। ਜਰਮਨੀ ਲਈ ਹੇਸਬਾਕ ਬੇਨ ਨੇ 8ਵੇਂ ਮਿੰਟ ’ਚ ਫੀਲਡ ਗੋਲ ਅਤੇ 30ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕੀਤੇ, ਜਦੋਂਕਿ ਗਲੈਂਡਰ ਪਾਲ ਨੇ 41ਵੇਂ ਮਿੰਟ ’ਚ ਪੈਨਲਿਟੀ ਕਾਰਨਰ ਨੂੰ ਗੋਲ ’ਚ ਬਦਲ ਦਿੱਤਾ।
ਸਪਰਲਿੰਗ ਫਲੋਰੀਅਨ ਨੇ ਆਖਰੀ ਸੀਟੀ ਵੱਜਣ ਤੋਂ 2 ਮਿੰਟ ਪਹਿਲਾਂ ਮੈਦਾਨੀ ਗੋਲ ਕਰ ਕੇ 4-1 ਨਾਲ ਜਿੱਤ ਦਰਜ ਕੀਤੀ। ਹੁਣ ਭਾਰਤ ਨੂੰ ਕਾਂਸੀ ਦੇ ਤਮਗੇ ਲਈ ਫਰਾਂਸ ਜਾਂ ਸਪੇਨ ਨਾਲ ਖੇਡਣਾ ਹੋਵੇਗਾ। ਭਾਰਤ ਨੇ 2001 ’ਚ ਹੋਬਰਟ ਅਤੇ 2016 ’ਚ ਲਖਨਊ ’ਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 1997 ’ਚ ਇੰਗਲੈਂਡ ਦੇ ਮਿਲਟਨ ਕਰੀਜ਼ ’ਚ ਉਪ ਜੇਤੂ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼ੋਏਬ ਬਸ਼ੀਰ ਨੇ ਗਲਤੀ ਨਾਲ ਮੈਕੁਲਮ ਦਾ ਫੋਨ ਕੀਤਾ ਨਜ਼ਰਅੰਦਾਜ਼
NEXT STORY